ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਪੇਸ਼ ਬਜਟ ‘ਚ ਵੱਡੀਆਂ ਯੋਜਨਾਵਾਂ ਦਾ ਐਲਾਨ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਿਹਾ ਕਿ ਰਾਜ ਸਰਕਾਰ ਨੇ ਖੇਤੀਬਾੜੀ ਨੂੰ ਭਵਿੱਖਮੁਖੀ ਬਨਾਉਣ ਅਤੇ ਕਿਸਾਨ ਦੀ ਆਮਦਨ ਨੂੰ ਦੁਗਨੀ ਕਰਨ ਦੇ ਕੌਮੀ ਟੀਚੇ ਨੂੰ ਪ੍ਰਾਪਤ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੇ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਗਤੀਵਿਧੀਆਂ ਲਈ ਇਸ ਸਾਲ 6481.42 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜੋ ਕਿ ਪਿਛਲੇ ਸਾਲ ਦੇ ਬਜਟ ਅਲਾਟ ਵਿਚ 23.92 ਫੀਸਦੀ ਵੱਧ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਬਜਟ ਸ਼ੈਸ਼ਨ ਦੌਰਾਨ ਬਤੌਰ ਖਾਜਾਨਾ ਮੰਤਰੀ ਰਾਜ ਦਾ ਸਾਲ 2020-21 ਦਾ ਬਜਟ ਪੇਸ਼ ਕਰਦੇ ਹੋਏ ਇਹ ਜਾਣਕਾਰੀ ਦਿੱਤੀ? ਉਨਾਂ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਗਤੀਵਿਧੀਆਂ ਦੇ ਲਈ ਕੀਤੇ ਗਏ ਕੁੱਲ ਅਲਾਹਅ ਵਿੱਚੋਂ ਖੇਤੀਬਾੜੀ ਖੇਤਰ ਦੇ ਲਈ 3364.90 ਕਰੋੜ ਰੁਪਏ ਦਾ ਪ੍ਰਾਵਧਾਨ ਹੈ। ਉਨਾਂ ਨੇ ਕਿਹਾ ਕਿ ਸਰਕਾਰ ਇਸ ਦੇ ਲਈ ਵੱਧ ਤੋਂ ਵੱਧ ਮਾਤਰਾ ਵਿਚ ਫਸਲਾਂ ਦੀ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦ ਦੇ ਯਤਨ ਕੀਤੇ ਜਾ ਰਹੇ ਹਨ। ਮੇਰੀ ਫਸਲ-ਮੇਰਾ ਬਿਊਰਾ ਦੇ ਈ-ਖਰੀਦ ਪੋਰਟਲ ‘ਤੇ ਕਿਸਾਨਾਂ ਦੇ ਪੂਰਵ-ਰਜਿਸਟ੍ਰੇਸ਼ਨ ਦੀ ਪ੍ਰਕ੍ਰਿਆ ਹੁਣ ਕਾਫੀ ਪ੍ਰਚਲਿਤ ਹੋ ਗਈ ਹੈ। ਮੁੱਖ ਮੰਤਰੀ ਨੇ ਸਿਖਿਆ ਤੇ ਸਵਾਲਬਨ ‘ਤੇ ਫੋਕਸ ਕਰਕੇ ਨੌਜੁਆਨ ਪੀੜੀ ਦੀ ਊਰਜਾ ਨੂੰ ਰਚਨਾਤਮਕ ਦਿਸ਼ਾ ਦੇਣ ਦਾ ਕੰਮ ਕੀਤਾ ਹੈ ਤਾਂ ਉੱਥੇ ਸਿਹਤ ‘ਤੇ ਧਿਆਨ ਰੱਖ ਕੇ ਆਮ ਜਨਤਾ ਦੀ ਸਿਹਤ ਦੇ ਪ੍ਰਤੀ ਆਪਣੀ ਅਤੇ ਸੂਬਾ ਸਰਕਾਰ ਦੀ ਸੰਜੀਦਗੀ ਜਾਹਿਰ ਕੀਤੀ? ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਈ ਦੇ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦੇ ਸੁਪਨੇ ਨੂੰ ਅੱਗੇ ਵੱਧਾਉਣ ਦੇ ਮਕਸਦ ਨਾਲ ਸਰਕਾਰ ਨੇ ਬਜਟ ਵਿਚ ਵਿਗਿਆਨ ਸਿਖਿਆ ਦੇ ਪ੍ਰੋਤਸਾਹਨ ਦਾ ਖਾਕਾ ਵੀ ਪੇਸ਼ ਕੀਤਾ।ਸਿਖਿਆ ਖੇਤਰ ਲਈ ਕੁਲ ਬਜਟ ਦਾ ਲਗਭਗ 15 ਫੀਸਦੀ ਵੰਡ ਕੀਤਾ ਹੈ, ਜੋ ਕਿ ਹਰਿਆਣਾ ਬਣਨ ਤੋਂ ਬਾਅਦ ਸੱਭ ਤੋਂ ਵੱਧ ਹੈ? ਮੁੱਖ ਮੰਤਰੀ ਮਨੋਹਰ ਲਾਲ ਨੇ ਉਮੀਦ ਜਤਾਈ ਹੈ ਕਿ ਸਿਖਿਆ ਦੇ ਖੇਤਰ ਵਿਚ ਸਰਕਾਰੀ ਨਿਵੇਸ਼ ਵੱਧਾਉਣ ਦੇ ਨਾਲ-ਨਾਲ ਨਿੱਜੀ ਨਿਵੇਸ਼ ਵੀ ਵੱਧੇਗਾ ਅਤੇ ਸਿਖਿਆ ‘ਤੇ ਜੀਡੀਪੀ ਦਾ 6 ਫੀਸਦੀ ਖਰਚ ਕਰਨ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇਗਾ।






