May 5, 2026
#ਭਾਰਤ

ਸੂਬੇ ਦਾ ਨੌਜੁਆਨ ਪੜਿਆ ਲਿਖਿਆ ਹੋਵੇਗਾ, ਤਾਂ ਸੂਬਾ ਵੀ ਵਿਕਸਿਤ ਹੋਵੇਗਾ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦਾ ਨੌਜੁਆਨ ਪੜਿਆ ਲਿਖਿਆ ਹੋਵੇਗਾ, ਤਾਂ ਸੂਬਾ ਵੀ ਵਿਕਸਿਤ ਹੋਵੇਗਾ ਅਤੇ ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਨੌਕਰੀਆਂ ਤੇ ਵੱਲ ਆਪਣਾ ਰੁਝਾਨ ਨਾ ਬਣਾ ਕੇ ਆਪਣੇ ਅੰਦਰ ਅਜਿਹਾ ਕੌਸ਼ਲ ਪੈਦਾ ਕਰਨ ਕਿ ਉਹ ਵੱਡੀ-ਵੱਡੀ ਕੰਪਨੀਆਂ ਵਿਚ ਵੀ ਰੁਜਗਾਰ ਕਰ ਸਕਣ ਅਤੇ ਇਸ ਲਈ ਹਰਿਆਣਾ ਸਰਕਾਰ ਹਰ ਸੰਭਵ ਸਿਖਿਆ ਦੇ ਖੇਤਰ ਵਿਚ ਵਿਸ਼ੇਸ਼ ਕਦਮ ਚੁੱਕ ਰਹੀ ਹੈ ਤਾਂ ਜੋ ਛੋਟੇ ਬੱਚੇ ਤੋਂ ਨੌਜਆਨ ਤਕ ਬਿਹਤਰ ਸਿਖਿਆ ਪ੍ਰਾਪਤ ਕਰ ਸਕੇ| ਉਨਾਂ ਨੈ ਕਿਹਾ ਕਿ ਰਾਜ ਸਰਕਾਰ ਨੇ ਸੂਬੇ ਨੇ ਸੂਬੇ ਵਿਚ ਨੌਜੁਆਨਾਂ ਨੂੰ ਰੁਜਗਾਰ ਦੇਣ ਦੀ ਚਿੰਤਾ ਕੀਤੀ ਹੈ, ਪਿਛਲੇ 5 ਸਾਲਾਂ ਵਿਚ ਵੀ 80 ਹਜਾਰ ਨੌਜੁਆਨਾਂ ਨੂੰ ਰੁਜਗਾਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦੋ ਸਾਲਾਂ ਵਿਚ ਕੇਂਦਰ ਤੇ ਰਾਜ ਸਰਕਾਰ ਵੱਲੋਂ ਕਰੀਬ 1 ਲੱਖ ਨੌਜੁਆਨਾਂ ਨੂੰ ਰੁਜਗਾਰ ਦਿੱਤਾ ਜਾਵੇਗਾ|ਮੁੱਖ ਮੰਤਰੀ ਮਨੋਹਰ ਲਾਲ ਅੱਜ ਕਰਨਾਲ ਵਿਧਾਨਸਭਾ ਖੇਤਰ ਦੇ ਪਿੰਡ ਕਾਛਵਾ ਦੇ ਨਵੇਂ ਨਿਰਮਾਣਿਤ ਸਮੂਦਾਇਕ ਕੇਂਦਰ ਤੋਂ ਪੁੰਡਰੀ, ਕਾਛਵਾ ਤੇ ਡਬਰੀ ਪਿੰਡ ਲਈ ਕਰੀਬ 3 ਕਰੋੜ 52 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਸਮੂਦਾਇਕ ਕੇਂਦਰਾਂ ਦੇ ਉਦਘਾਟਨ ਦੇ ਮੌਕੇ ‘ਤੇ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ| ਉਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਬੱਚੇ ਤੋਂ ਲੈ ਕੇ ਆਖੀਰੀ ਸਾਹ ਤਕ ਸੂਬੇ ਦੇ ਨਾਗਰਿਕਾਂ ਦਾ ਸਹਿਯੋਗ ਕਰਨ ਲਈ ਯਤਨਸ਼ੀਲ ਰਹੇਗੀ, ਇਸ ਦੇ ਲਈ ਉਨਾਂ ਨੇ ਸਾਲ 2020-21 ਦੇ ਬਜਟ ਵਿਚ ਕੁੱਝ ਝਲਕੀ ਨੂੰ ਪ੍ਰਦਰਸ਼ਿਤ ਵੀ ਕੀਤਾ ਹੈ|ਉਨਾਂ ਨੇ ਕਿਹਾ ਕਿ ਸਾਲ 2020-21 ਸੂਬੇ ਦੇ ਆਮ ਆਦਮੀ ਦਾ ਬਜਟ ਹੈ| ਇਸ ਬਜਟ ਵਿਚ ਸਿਖਿਆ, ਸਿਹਤ, ਰੁਜਗਾਰ, ਸੁਰੱਖਿਆ ਦੇ ਨਾਲ-ਨਾਲ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ, ਜੋ ਬਜਟ ਤੋਂ ਪ੍ਰਭਾਵਿਤ ਹੁੰਦੇ ਹਨ| ਉਨਾਂ ਨੇ ਕਿਹਾ ਕਿ ਬਜਟ ਤਿਆਰ ਕਰਨ ਤੋਂ ਪਹਿਲਾਂ ਨੌਜੁਆਨਾਂ, ਉਦਯੋਗਪਤੀਆਂ, ਕਿਸਾਨਾਂ, ਵਪਾਰੀਆਂ, ਖਿਡਾਰੀਆਂ, ਮਹਿਲਾਵਾਂ, ਖੇਤੀਬਾੜੀ ਸੰਗਠਨਾਂ, ਵਿਧਾਇਕਾਂ ਤੇ ਸਾਂਸਦਾਂ ਦੇ ਨਾਲ-ਨਾਲ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗਲਬਾਤ ਕਰ ਕੇ ਬਜਟ ਨੂੰ ਆਖੀਰੀ ਰੂਪ ਦਿੱਤਾ|ਮੁੱਖ ਮੰਤਰੀ ਨੇ ਕਿਹਾ ਕਿ ਬਜਟ ਸਿਖਿਆ ਲਈ ਇਸ ਵਾਰ ਸੱਭ ਤੋਂ ਵੱਧ ਖਿਆਲ ਰੱਖਿਆ ਗਿਆ ਹੈ| ਜੇ ਸੂਬੇ ਦਾ ਨੌਜੁਆਨ ਪੜਿਆ-ਲਿਖਿਆ ਹੋਵੇਗਾ ਤਾਂ ਸੂਬਾ ਵੀ ਵਿਕਸਿਤ ਹੋਵੇਗਾ| ਬਜਟ ਵਿਚ ਸਿਹਤ ਦਾ ਵੀ ਧਿਆਨ ਰੱਖਿਆ ਗਿਆ ਹੈ, ਉਨਾਂ ਦੀ ਯੋਜਨਾ ਹੈ ਕਿ ਸੂਬੇ ਦੇ ਵਿਅਕਤੀਆਂ ਨੂੰ ਇਸ ਤਰਾ ਨਾਲ ਜਾਗਰੁਕ ਕੀਤਾ ਜਾਵੇ ਕਿ ਉਹ ਬੀਮਾਰ ਹੀ ਨਾ ਹੋਣ| ਇਸ ਦੇ ਲਈ ਉਨਾਂ ਨੂੰ ਪਿਛਲੇ 5 ਸਾਲ ਪਹਿਲਾਂ 1000 ਕਸਰਤ ਘਰ ਖੋਲੇ ਗਏ ਸਨ, ਜਿੱਥੈ ਗ੍ਰਾਮੀਣ ਕਸਰਤ ਕਰ ਕੇ ਆਪਣੇ ਸ਼ਰੀਰ ਨੂੰ ਦਰੁਸਤ ਕਰ ਸਕਦੇ ਹਨ ਅਤੇ ਉਨਾਂ ਨੇ ਇਸ ਵਾਰ ਫੈਸਲਾ ਕੀਤਾ ਹੈ ਕਿ ਆਮ ਆਦਮੀ ਦੇ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸੂਬੇ ਵਿਚ 1000 ਵੈਲਨੈਸ ਸੈਂਟਰ ਬਣਾਏ ਜਾਣਗੇ, ਜਿੱਥੇ ਆਮ ਆਦਮੀ ਨੂੰ ਖਾਨ-ਪੀਣ, ਰਹਿਨ-ਸਹਿਨ ਅਤੇ ਆਯੂਰਵੈਦਿਕ ਦਵਾਈਆਂ ਨੂੰ ਖਾਨ ਦੇ ਤਰੀਕੇ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕੇ|ਉਨਾਂ ਨੇ ਕਿਹਾ ਕਿ ਜਿੱਥੇ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਗਲ ਹੈ| ਉੱਥੇ ਸਮਾਜਿਕ ਸੁਰੱਖਿਆ ਦਾ ਵੀ ਅਹਿਮ ਯੋਗਦਾਨ ਹੈ| ਇਸ ਦੇ ਲਈ ਵੀ ਸਮਾਜ ਦੀ ਭਲਾਈ ਵਿਭਾਗ ਵੱਲੋਂ ਗਰੀਬ ਪਰਿਵਾਰ ਨੂੰ ਆਰਥਿਕ ਲਾਭ ਦੇਣ ਦਾ ਫੈਸਲਾ ਕੀਤਾ ਹੈ|ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੂਬੇ ਦੇ ਨੌਜੁਆਨਾਂ ਨੂੰ ਰੁਜਗਾਰ ਨਾਲ ਜੋੜਨ ਲਈ ਅਹਿਮ ਕਦਮ ਚੁੱਕੇ ਹਨ, 18 ਤੋਂ 35 ਸਾਲ ਤਕ ਦੀ ਉਮਰ ਦੇ ਨੌਜੁਆਨਾਂ ਨੂੰ ਰੁਜਗਾਰ ਦੇਣ ਦੀ ਚਿੰਤਾ ਸਰਕਾਰ ਕਰ ਰਹੀ ਹੈ, ਪਰ ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੌਸ਼ਲ ਨੂੰ ਵਿਕਸਿਤ ਕਰਨ, ਤਾਂ ਜੋ ਉਹ ਰੁਜਗਾਰ ਲਈ ਹੋਣ ਵਾਲੀ ਪ੍ਰੀਖਿਆ ਵਿਚ ਬਿਹਤਰ ਪ੍ਰਦਰਸ਼ਨ ਕਰ ਸਕਣ| ਸੂਬੇ ਵਿਚ ਹੁਣ ਬਿਨਾਂ ਖਰਚੀ-ਬਿਨਾਂ ਪਰਚੀ ਦੇ ਰੁਜਗਾਰ ਦੇਣ ਦੀ ਪ੍ਰਥਾ ਚੱਲ ਰਹੀ ਹੈ| ਨੌਜੁਆਨਾਂ ਨੂੰ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ, ਹਰਿਆਣਾ ਸਰਕਾਰ ਇਸ ਦੇ ਲਈ ਹਰ ਸੰਭਵ ਸਹਿਯੋਗ ਕਰਨ ਲਈ ਤਿਆਰ ਹੈ|ਇਸ ਮੌਕੇ ‘ਤੇ ਵਿਧਾਇਕ ਸਰਦਾਰ ਬਖਸ਼ੀਸ਼ ਸਿੰਘ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਪੁਲਿਸ ਸੁਪਰਡੈਂਟ ਐਸ.ਐਸ. ਭੌਰਿਆ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|