ਭਾਰਤ ਵਿੱਚ ਫਾਰਮੇਸੀ ਸਿੱਖਿਆ ਵਿੱਚ ਹਾਲਿਆ ਰੁਝਾਨ ਅਤੇ ਚੁਣੌਤੀਆ ਤੇ ਆਰੀਅਨਜ਼ ਗਰੁੱਪ ਵਿੱਚ ਇੱਕ ਨੈਸ਼ਨਲ ਕਾਨਫਰੰਸ ਦਾ ਆਯੋਜਨ
ਮੌਹਾਲੀ – ਆਰੀਅਨਜ਼ ਫਾਰਮੇਸੀ ਕਾਲਜ, ਰਾਜਪੁਰਾ, ਨੇੜੇ ਚੰਡੀਗੜ ਨੇ ਆਪਣੇ ਕਾਲਜ ਕੈਪਸ ਵਿੱਚ “ਭਾਰਤ ਵਿੱਚ ਫਾਰਮੇਸੀ ਸਿੱਖਿਆ ਵਿੱਚ ਹਾਲੀਆ ਰੁਝਾਨ ਅਤੇ ਚੁਣੌਤੀਆਂ” ਵਿਸ਼ੇ ਤੇ ਇੱਕ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ। ਪੰਜਾਬ ਅਤੇ ਹਰਿਆਣਾ ਦੇ ਕਈ ਹੋਰ ਕਾਲਜਾਂ ਦੇ ਐਮ.ਫਾਰਮੇਸੀ, ਬੀ.ਫਾਰਮੇਸੀ ਅਤੇ ਡੀ.ਫਾਰਮੇਸੀ ਦੇ ਵਿਦਿਆਰਥੀਆਂ ਅਤੇ ਡਿਪਲੋਮਾ ਫਾਰਮੇਸੀ ਦੇ ਫੈਕਲਟੀ ਮੈਬਰਾਂ ਨੇ ਵੀ ਇਸ ਕਾਨਫਰੰਸ ਵਿੱਚ ਹਿੱਸਾ ਲਿਆ ਅਤੇ ਪੇਪਰ ਪੇਸ਼ ਕੀਤੇ।ਐਮਆਰਐਸ-ਪੀਟੀਯੂ, ਬਠਿੰਡਾਂ ਦੇ ਰਜਿਸਟਰਾਰ, ਡਾ.ਅਸ਼ੀਸ਼ ਬਾਲਦੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਫਾਰਮੇਸੀ ਪ੍ਰੇਕਟਿਸ ਦੇ ਪ੍ਰੋਫੈਸਰ, ਡਾ.ਪਵਨ ਕ੍ਰਿਸ਼ਨ, ਸੈਟਰਲ ਯੂਨੀਵਰਸਿਟੀ, ਬਠਿੰਡਾਂ ਦੇ ਮੈਡੀਕਲ ਕੈਮੀਸਟਰੀ ਦੇ ਐਸੋਸਿਏਟ ਪ੍ਰੋਫੈਸਰ, ਡਾ.ਰਾਜ ਕੁਮਾਰ, ਐਮਐਮ ਡੀਮਡ ਯੂਨੀਵਰਸਿਟੀ, ਮੁਲਾਣਾ ਦੇ ਫਾਰਮਾਕੋਲੀਜੀ ਦੇ ਪ੍ਰੋਫੈਸਰ, ਡਾ.ਰਣਧੀਰ ਸਿੰਘ ਇਸ ਮੋਕੇ ਤੇ ਗੈਸਟ ਸਪੀਕਰ ਸਨ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਕਾਨਫਰੰਸ ਦੀ ਸ਼ੁਰੂਆਤ ਮਹਿਮਾਨਾਂ ਦੁਆਰਾ ਲੈਪ ਲਾਇਟਿੰਗ ਨਾਲ ਕੀਤੀ ਗਈ।ਡਾ.ਅਸ਼ੀਸ਼ ਬਾਲਦੀ ਨੇ ਰੋਜ਼ਾਨਾ ਜੀਵਨ ਵਿੱਚ ਫਾਰਮਾਸਿਊਟੀਕਲ ਉਪਯੋਗਾਂ ਦੇ ਵਿਹਾਰਕ ਗਿਆਨ ਤੇ ਜ਼ੋਰ ਦਿੱਤਾ। ਉਹਨਾਂ ਨੇ ਭਾਰਤ ਵਿੱਚ ਸਿਹਤ ਸੰਭਾਲ ਉਦਯੋਗ ਦੇ ਮੌਜੂਦਾ ਅਤੇ ਭਵਿੱਖ ਦੇ ਦ੍ਰਿਸ਼ ਨੂੰ ਪੇਸ਼ ਕੀਤਾ। ਬਾਲਦੀ ਨੇ ਅੱਗੇ ਕਿਹਾ ਕਿ ਜੇ ਵਿਦਿਆਰਥੀ ਵਿਹਾਰਕ ਗਿਆਨ ਵਿੱਚ ਮਿਸਾਲੀ ਹੈ ਤਾਂ ਉਹ ਜਿੰਦਗੀ ਦੇ ਕਿਸੇ ਵੀ ਪ੍ਰੀਖਿਆ ਵਿੱਚ ਕਦੇ ਅਸਫਲ ਨਹੀ ਹੋ ਸਕਦਾ। ਉਹਨਾਂ ਨੇ ਵਿਦਿਆਰਥੀਆਂ ਨੂੰ ਵਧਿਆ ਭਵਿੱਖ ਲਈ ਪ੍ਰੇਰਿਤ ਕਰਨ ਦੇ ਲਈ ਕਾਲਜਾਂ ਵਿੱਚ ਫਾਰਮੇਸੀ ਅਧਿਆਪਕਾਂ ਦੁਆਰਾ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਤੇ ਵੀ ਜ਼ੋਰ ਦਿੱਤਾ।ਡਾ.ਪਵਨ ਕ੍ਰਿਸ਼ਨ ਨੇ ਦਵਾਈਆਂ ਦੀ ਤਰਕਸ਼ੀਲ ਵਰਤੋ ਤੇ ਚਾਨਣਾ ਪਾਇਆ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮਰੀਜ਼ਾਂ ਦੀਆਂ ਦਵਾਈਆਂ ਨੂੰ ਨਿਰਧਾਰਿਤ ਕਰਨ ਤੋ ਪਹਿਲਾਂ ਦਵਾਈ ਦੀ ਗਲਤੀ, ਵੰਡਣ ਦੀ ਗਲਤੀ, ਪ੍ਰਸ਼ਾਸਨ ਦੀ ਗਲਤੀ ਆਦਿ ਗਲਤੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਹਨਾਂ ਨੇ ਇੱਕ ਸਮਾਨ ਅਤੇ ਇਕੋ ਜਿਹੀ ਦਿੱਖਣ ਵਾਲੀ ਦਵਾਈਆਂ ਦੇ ਬਾਰੇ ਵਿੱਚ ਵੀ ਦੱਸਿਆ।ਡਾ.ਰਾਜ ਕੁਮਾਰ ਨੇ ਵਿਦਿਆਰਥੀਆਂ ਦੁਆਰਾ ਵਰਤੀਆਂ ਜਾਂਦੀਆ ਕਿਤਾਬਾਂ, ਪੱਤਰਕਾਵਾਂ, ਈ-ਬੁੱਕਸ ਆਦਿ ਜਿਹੀ ਸੂਚਨਾਵਾਂ ਦੇ ਮਹੱਤਵ ਦੇ ਬਾਰੇ ਵਿੱਚ ਦੱਸਿਆ। ਉਹਨਾਂ ਨੇ ਦੱਸਿਆ ਕਿ ਵਿਦਿਆਰਥੀ ਪ੍ਰੀਖਿਆ ਵਿੱਚ ਪਾਸ ਹੋਣ ਦੇ ਲਈ ਸ਼ਾਰਟ ਕੱਟ ਕਿਤਾਬਾਂ ਦਾ ਪ੍ਰਯੋਗ ਕਰਦੇ ਹਨ ਜੋ ਫਾਰਮੇਸੀ ਵਿੱਚ ਉਹਨਾਂ ਦੇ ਵਿਹਾਰਕ ਗਿਆਨ ਨੂੰ ਵਧਾਉਣ ਵਿੱਚ ਸਭ ਤੋ ਵੱਡੀ ਚੁਣੌਤੀ ਹੈ।ਡਾ. ਰਣਧੀਰ ਸਿੰਘ ਨੇ ਫਾਰਮੇਸੀ ਦੀ ਪੜਾਈ ਤੋ ਬਾਅਦ ਸਿੱਖਿਅਣ ਅਤੇ ਉਦਯੋਗ ਦੋਨਾਂ ਵਿੱਚ ਉਪੱਲਬਧ ਕੈਰੀਅਰ ਦੇ ਮੋਕਿਆਂ ਬਾਰੇ ਚਾਨਣਾ ਪਾਇਆ। ਉਹਨਾਂ ਦੁਆਰਾ ਵਿਦਿਆਰਥੀਆਂ ਦੇ ਪੋਸਟਰ ਅਤੇ ਮੌਖਿਕ ਪੇਸ਼ਕਾਰੀ ਦਾ ਮੁਲਾਂਕਣ ਕੀਤਾ ਗਿਆ।ਮਿਸ ਸਾਨਿਆ, ਰਿਮਟ ਕਾਲਜ, ਮੰਡੀ ਗੋਬਿੰਦਗੜ ਨੂੰ ਬੈਸਟ ਪੋਸਟਰ ਪ੍ਰਸਤੁਤੀ ਦਾ ਪੁਰਸਕਾਰ ਦਿੱਤਾ ਗਿਆ ਅਤੇ ਬੈਸਟ ਮੌਖਿਕ ਪੇਪਰ ਪ੍ਰਸਤੁਤੀ ਦਾ ਪੁਰਸਕਾਰ ਐਮਆਰਐਸ-ਪੀਟੀਯੂ, ਬਠਿੰਡਾਂ ਦੇ ਮਿ.ਅਭਿਸ਼ੇਕ ਤਿਵਾੜੀ ਨੂੰ ਦਿੱਤਾ ਗਿਆ।ਇਸ ਮੋਕੇ ਤੇ ਆਰੀਅਨਜ਼ ਫਾਰਮੇਸੀ ਕਾਲਜ ਦੇ ਪ੍ਰਿੰਸੀਪਲ, ਸ਼੍ਰੀ.ਕ੍ਰਿਸ਼ਨਾ ਸਿੰਗਲਾ; ਆਰੀਅਨਜ਼ ਕਾਲਜ ਆਫ ਫਾਰਮੇਸੀ ਦੇ ਪ੍ਰਿੰਸੀਪਲ, ਡਾ.ਸ਼ਰੁੱਤੀ ਵਾਲੀਆ; ਐਚ ਡੀ, ਸ਼੍ਰੀਮਤੀ ਕਲਿੰਦੀ ਮਦਾਨ; ਮਿਸ ਮਨਜੀਤ ; ਮਿਸ ਪ੍ਰਦੀਪ ਆਦਿ ਵੀ ਮੌਜੂਦ ਸਨ। ਇਸ ਮੋਕੇ ਤੇ ਐਮਆਰਐਸ-ਪੀਟੀਯੂ , ਬਠਿੰਡਾਂ; ਰਿਮਟ ਕਾਲਜ, ਮੰਡੀ ਗੋਬਿੰਦਗੜ; ਸਦਭਾਵਨਾ ਕਾਲਜ , ਬਰਨਾਲਾ; ਗਲੋਬਲ ਕਾਲਜ, ਅਮ੍ਰਿਤਸਰ; ਸਵੀਫਟ ਗਰੁੱਪ, ਪਟਿਆਲਾ; ਰਿਆਤ ਬਾਹਰਾ, ਖਰੜ ਆਦਿ ਦੇ ਵਿਦਿਆਰਥੀ ਵੀ ਮੌਜੂਦ ਸਨ।






