May 24, 2026
#ਪੰਜਾਬ

ਆਰੀਅਨਜ਼ ਗਰੁੱਪ ਆਫ ਕਾਲੇਜਿਸ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਨੇ “ਆਈ ਐਮ ਜੇਨਰੇਸ਼ਨ ਇਕਵਲਿਟੀ: ਰਿਯਲਾਈਜਿਂਗ ਵੂਮਨ ਰਾਈਟਸ” ਵਿਸ਼ੇ ਤੇ ਅੱਜ ਆਪਣੇ ਕੈਂਪਸ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਆਰੀਅਨਜ਼ ਦੇ ਵੱਖ-ਵੱਖ ਕਾਲੇਜਿਸ ਜਿਵੇਂ ਕਿ ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ, ਆਰੀਅਨਜ਼ ਬਿਜਨੈਸ ਸਕੂਲ, ਆਰੀਅਨਜ਼ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਿਜੀ, ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਆਰੀਅਨਜ਼ ਕਾਲੇਜ ਆਫ ਲਾਅ, ਆਰੀਅਨਜ਼ ਕਾਲੇਜ ਆਫ ਅੇਜੁਕੇਸ਼ਨ, ਆਰੀਅਨਜ਼ ਡਿਗਰੀ ਕਾਲੇਜ ਆਦਿ ਦੇ ਵਿਦਿਆਰਥੀਆ ਅਤੇ ਸਟਾਫ ਨੇ ਵੱਖ-ਵੱਖ ਸੱਭਿਆਚਾਰਿਕ ਪ੍ਰੋਗਰਾਮ ਵਿੱਚ ਹਿੱਸਾ ਲਿਆ।ਇਸ ਮੋਕੇ ਤੇ ਸੱਭਿਆਚਾਰਿਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੇ ਥਿਏਟਰ, ਗਿੱਧਾ, ਲੋਕ ਗੀਤ, ਗਾਇਕੀ ਅਤੇ ਵੱਖ-ਵੱਖ ਰਾਜਾਂ ਦੇ ਗੀਤਾਂ ਉੱਤੇ ਪ੍ਰਦਰਸ਼ਨ ਕੀਤਾ। ਰਵਾਇਤੀ ਕੱਪੜੀਆਂ ਵਿੱਚ ਵਿਦਿਆਰਥੀ ਬੜੇ ਸੋਹਣੇ ਲੱਗ ਰਹੇ ਸਨ ਅਤੇ ਪ੍ਰੋਗਰਾਮ ਦੀ ਖੂਬਸੂਰਤੀ ਨੂੰ ਵਧਾ ਰਹੇ ਸਨ।ਆਰੀਅਨਜ਼ ਗਰੁੱਪ ਦੀ ਡਾਇਰੇਕਟਰ ਜਨਰਲ, ਡਾ ਪਰਵੀਨ ਕਟਾਰੀਆ ਨੇ ਮਹਿਲਾ ਸ਼ਕਤੀ ਦੀ ਸਮਾਜਿਕ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਬਰਾਬਰ ਦੱਸਿਆਂ। ਮਹਿਲਾਵਾਂ ਹਰ ਖੇਤਰ ਚਾਹੇਂ ਉਹ ਸਿਆਸੀ, ਸਮਾਜਿਕ, ਪੇਸ਼ੇਵਾਰ, ਘਰੇਲੂ ਅਤੇ ਪਰਿਵਾਰ ਹੋਵੇ ਸਭ ਖੇਤਰਾਂ ਨੂੰ ਦੁਨੀਆਂ ਵਿੱਚ ਤੂਫਾਨ ਦੀ ਤਰਾਂ ਅੱਗੇ ਲੈ ਕੇ ਜਾ ਰਹੀਆਂ ਹਨ।