ਸੂਬੇ ਵਿਚ ਅਗਲੇ ਤਿੰਨ ਸਾਲ ਤੱਕ 3,000 ਕਿਲੋਮੀਟਰ ਤੋਂ ਵੱਧ ਲੰਬਾਈ ਵਾਲਿਆਂ ਸੜਕਾਂ ਨੂੰ ਪੱਕਾ ਕੀਤਾ ਜਾਵੇਗਾ : ਮੁੱਖ ਮੰਤਰੀ ਹਰਿਆਣਾ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਆਉਣ ਵਾਲੇ 3 ਸਾਲ ਵਿਚ ਪਿੰਡ ਤੋਂ ਪਿੰਡ ਅਤੇ ਸ਼ਹਿਰ ਤੋਂ ਪਿੰਡ ਨੂੰ ਜੋੜਣ ਵਾਲੀ 3,000 ਕਿੱਲੋਮੀਟਰ ਤੋਂ ਵੱਧ ਲੰਬਾਈ ਵਾਲਿਆਂ ਸੜਕਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸਰਕਾਰੀ ਦੀ ਯੋਜਨਾ ਹੈ ਕਿ ਆਉਣ ਵਾਲੇ ਸਮੇਂ ਵਿਚ ਸੂਬੇ ਦੇ ਹਰੇਕ ਪਿੰਡ ਵਿਚ 24 ਘੰਟੇ ਬਿਜਲੀ ਮਿਲੇ। ਮੁੱਖ ਮੰਤਰੀ ਅੱਜ ਜ਼ਿਲ੍ਹਾ ਭਿਵਾਨੀ ਦੇ ਪਿੰਡ ਕੈਰੂ ਵਿਚ ਆਯੋਜਿਤ ਹਰਿਆਣਾ ਪ੍ਰਗਤੀ ਰੈਲੀ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਸੱਤਾ ਜਨਤਾ ਦੇ ਕਾਰਣ ਹੁੰਦੀ ਹੈ ਅਤੇ ਸੱਤਾ ਜਨਤਾ ਤਕ ਪੁੱਜਣੀ ਚਾਹੀਦੀ ਹੈ? ਇਸ ਸੋਚ ਨਾਲ ਸੱਤਾ ਦਾ ਵਿਕੇਂਦਰੀਕਰਣ ਕੀਤਾ ਜਾ ਰਿਹਾ ਹੈ। ਸਰਕਾਰ ਨੇ ਅੰਤੋਦਯ ਦੀ ਭਾਵਨਾ ਨੂੰ ਅਪਨਾਇਆ ਹੈ ਅਤੇ ਆਖਰੀ ਵਿਅਕਤੀ ਤਕ ਯੋਜਨਾਵਾਂ ਪੁੱਜਾ ਕੇ ਉਸ ਦੀ ਤਰੱਕੀ ਯਕੀਨੀ ਕਰਨ ਦਾ ਫੈਸਲਾ ਕੀਤਾ ਹੈ? ਇਸ ਸੋਚ ਨਾਲ ਸੂਬੇ ਵਿਚ ਹੁਣ ਤਕ ਇਕ ਪਿੰਡ ਨੂੰ ਦੂਜੇ ਪਿੰਡ ਨਾਲ ਜੋੜਣ ਵਾਲੀ ਅਤੇ ਪਿੰਡ ਨੂੰ ਸ਼ਹਿਰੀ ਨਾਲ ਜੋੜਣ ਵਾਲੀ 6 ਕਰਮ ਚੌੜਾਈ ਤੋਂ ਵੱਧ ਦੀ ਕੱਚੀ ਸੜਕਾਂ ਨੂੰ ਲੋਕ ਨਿਰਮਾਣ ਵਿਭਾਗ ਰਾਹੀਂ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਜਿੰਨਾਂ ਕੱਚੀ ਸੜਕਾਂ ਦੀ ਚੌੜਾਈ 6 ਕਰਮ ਤੋਂ ਘੱਟ ਹੈ ਉਨਾਂ ਨੂੰ ਵੀ ਮਾਰਕੀਟਿੰਗ ਬੋਰਡ ਰਾਹੀਂ ਪੱਕਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਰੀਬ 56 ਕਰੋੜ 2 ਲੱਖ 7 ਹਜਾਰ ਰੁਪਏ ਦੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖੇ।






