ਵਨ-ਡੇ ਸੀਰੀਜ਼ ਲਈ ਦੱਖਣੀ ਅਫਰੀਕੀ ਟੀਮ ਪਹੁੰਚੀ ਭਾਰਤ
ਨਵੀਂ ਦਿੱਲੀ – ਦੱਖਣੀ ਅਫਰੀਕੀ ਟੀਮ 12 ਮਾਰਚ ਤੋਂ ਸ਼ੁਰੂ ਹੋ ਰਹੀਂ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਭਾਰਤ ਪਹੁੰਚ ਗਈ ਹੈ| ਜਦਕਿ ਭਾਰਤੀ ਟੀਮ ਮੰਗਲਵਾਰ ਨੂੰ ਇੱਥੇ ਪਹੁੰਚੇਗੀ| ਭਾਰਤੀ ਖਿਡਾਰੀ ਬੈਂਗਲੁਰੂ ਵਿੱਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿੱਚ ਫਿੱਟਨੈਸ ਟੈਸਟ ਦੇਣਗੇ| ਕੋਰੋਨਾ ਵਾਇਰਸ ਦੇ ਡਰ ਦੇ ਚਲਦੇ ਦੱਖਣੀ ਅਫਰੀਕੀ ਟੀਮ ਦੇ ਨਾਲ ਉਸ ਦੇ ਮੁੱਖ ਮੈਡੀਕਲ ਅਫਸਰ ਡਾਕਟਰ ਸ਼ੋਏਬ ਮਾਂਜਰਾ ਵੀ ਆਏ ਹਨ| ਭਾਰਤ ਵਿੱਚ ਹੁਣੇ ਤਕ ਕੋਰੋਨਾ ਵਾਇਰਸ ਦੇ 39 ਮਾਮਲੇ ਦਰਜ ਹਨ| ਸੀਰੀਜ਼ ਦਾ ਪਹਿਲਾ ਮੈਚ 12 ਮਾਰਚ ਨੂੰ ਧਰਮਸ਼ਾਲਾ ਵਿੱਚ, ਦੂਜਾ ਮੈਚ 15 ਮਾਰਚ ਨੂੰ ਲਖਨਊ ਵਿੱਚ ਅਤੇ ਤੀਜਾ 18 ਮਾਰਚ ਨੂੰ ਕੋਲਕਾਤਾ ਵਿੱਚ ਖੇਡਿਆ ਜਾਵੇਗਾ| ਜ਼ਿਕਰਯੋਗ ਹੈ ਕਿ ਖੱਬੇ ਹੱਥ ਦੇ ਸਪਿਨਰ ਜਾਰਜ ਲਿੰਡੇ ਇਸ ਵਨ-ਡੇ ਸੀਰੀਜ਼ ਲਈ ਇਕਮਾਤਰ ਨਵਾਂ ਚਿਹਰਾ ਹੋਣਗੇ ਜਦਕਿ ਸਾਬਕਾ ਕਪਤਾਨ ਫਾਫ ਡੁ ਪਲੇਸਿਸ ਦੀ ਟੀਮ ਵਿੱਚ ਵਾਪਸੀ ਹੋਈ ਹੈ| ਲਿੰਡੇ ਨੇ ਪਿਛਲੇ ਸਾਲ ਭਾਰਤ ਦੌਰੇ ਦੇ ਦੌਰਾਨ ਟੈਸਟ ਡੈਬਿਊ ਕੀਤਾ ਸੀ| 15 ਮੈਂਬਰੀ ਟੀਮ ਵਿੱਚ ਡੁ ਪਲੇਸਿਸ ਅਤੇ ਰੇਸੀ ਵਾਨ ਡੇਰ ਡੁਸੇਨ ਦੋਹਾਂ ਦੀ ਵਾਪਸੀ ਹੋਈ ਹੈ ਜਿਨ੍ਹਾਂ ਨੂੰ ਪਿਛਲੀ ਸੀਰੀਜ਼ ਵਿੱਚ ਆਰਾਮ ਦਿੱਤਾ ਗਿਆ ਸੀ| ਦੱਖਣੀ ਅਫਰੀਕੀ ਟੀਮ ਇਸ ਤਰ੍ਹਾਂ ਹੈ : ਕਵਿੰਟਨ ਡੀ ਕਾਕ (ਕਪਤਾਨ ਤੇ ਵਿਕਟਕੀਪਰ), ਟੇਮਬਾ ਬਾਵੁਮਾ, ਰਾਸੀ ਵੈਨ, ਡੇਰ ਡੁਸਨ, ਫਾਫ ਡੁ ਪਲੇਸਿਸ, ਕਾਈਲ ਵੇਰੀਏਨੇ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਜਾਨ-ਜਾਨ ਜੋਟਸ, ਐਂਡਿਲੇ ਫੇਹਲੁਕਵੇਓ, ਲੁੰਗੀ ਐਨਗਿਡੀ, ਲੁਥੀ ਸਿਪਾਮਲਾ, ਬੇਊਰਨ ਹੁਰਨ, ਬੇਯੂਰਨ ਹੁਰੀਆਰ, ਜਾਰਜ ਲਿੰਡੇ ਅਤੇ ਕੇਸ਼ਵ ਮਹਾਰਾਜ|






