ਕਤਰ ਵਲੋਂ ਭਾਰਤ ਸਮੇਤ 14 ਦੇਸ਼ਾਂ ਦੇ ਯਾਤਰੀਆਂ ਤੇ ਪਾਬੰਦੀ
ਕਤਰ – ਸਾਊਦੀ ਅਰਬ ਸਥਿਤ ਕਤਰ ਵਿਚ ਸਰਕਾਰ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਵੱਡਾ ਐਲਾਨ ਕੀਤਾ ਹੈ| ਸਰਕਾਰ ਦੇ ਸੰਚਾਰ ਦਫਤਰ ਨੇ ਕਿਹਾ,”ਅਸਥਾਈ ਟੂਰਿਸਟਾਂ ਅਤੇ ਵਰਕ ਪਰਮਿਟ ਵਾਲੇ ਵਸਨੀਕਾਂ ਸਮੇਤ ਬੰਗਲਾਦੇਸ਼, ਚੀਨ, ਮਿਸਰ, ਭਾਰਤ, ਇਰਾਨ, ਲੇਬਨਾਨ, ਨੇਪਾਲ, ਪਾਕਿਸਤਾਨ, ਫਿਲੀਪੀਂਸ, ਦੱਖਣੀ ਕੋਰੀਆ, ਸ਼੍ਰੀਲੰਕਾ, ਸੀਰੀਆ ਅਤੇ ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖਲ ਹੋਣ ਤੇ ਅਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ|” ਇਸ ਫੈਸਲੇ ਕਾਰਨ ਇਹਨਾਂ ਦੇਸ਼ਾਂ ਦੇ ਯਾਤਰੀ ਅਸਥਾਈ ਸਮੇਂ ਲਈ ਪ੍ਰਭਾਵਿਤ ਰਹਿਣਗੇ| ਇਸ ਤੋਂ ਇਲਾਵਾ ਇਟਲੀ ਤੋਂ ਕਤਰ ਆਉਣ ਅਤੇ ਜਾਣ ਵਾਲੇ ਜਹਾਜ਼ਾਂ ਤੇ ਕਤਰ ਏਅਰਵੇਜ਼ ਨੇ ਪਾਬੰਦੀ ਲਗਾ ਦਿੱਤੀ ਹੈ| ਅਸਲ ਵਿਚ ਕਤਰ ਏਅਰਵੇਜ਼ ਨੇ ਇਹ ਪਾਬੰਦੀ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਲਗਾਈ ਹੈ| ਕਤਰ ਏਅਰਵੇਜ਼ ਨੇ ਇਹ ਫੈਸਲਾ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਸਾਵਧਾਨੀ ਦੇ ਤੌਰ ਤੇ ਲਿਆ ਹੈ| 29 ਫਰਵਰੀ ਨੂੰ ਦੋਹਾ ਤੋਂ ਕੋਚਿ ਜਾਣ ਵਾਲੇ ਜਹਾਜ਼ ਕਤਰ ਏਅਰਵੇਜ਼ ਫਲਾਈਟ ਵਿਚ ਕੋਰੋਨਾ ਵਾਇਰਸ ਪ੍ਰਭਾਵਿਤ ਸ਼ੱਕੀ ਯਾਤਰੀ ਦਾ ਇਕ ਮਾਮਲਾ ਸਾਹਮਣੇ ਆਇਆ, ਜਿਸ ਦੇ ਬਾਅਦ ਏਅਰਲਾਈਨਜ਼ ਨੇ ਇਹ ਫੈਸਲਾ ਲਿਆ| ਇੱਥੇ ਜਿਕਰਯੋਗ ਹੈ ਕਿ ਕਤਰ ਏਅਰਵੇਜ਼ ਭਾਰਤੀ ਸਿਹਤ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ|






