Skip to content

ਤਮੀਮ ਹੋਵੇਗਾ ਬੰਗਲਾਦੇਸ਼ ਵਨ ਡੇ ਟੀਮ ਦਾ ਨਵਾਂ ਕਪਤਾਨ

Share this story

ਖੱਬੇ ਹੱਥ ਦਾ ਤਜਰਬੇਕਾਰ ਬੱਲੇਬਾਜ਼ ਤਮੀਮ ਇਕਬਾਲ ਬੰਗਲਾਦੇਸ਼ ਵਨ ਡੇ ਟੀਮ ਦਾ ਨਵਾਂ ਕਪਤਾਨ ਬਣ ਗਿਆ ਹੈ। ਤਮੀਮ 5 ਸਾਲ ਬਾਅਦ ਵਨ ਡੇ ਦੀ ਕਪਤਾਨੀ ਛੱਡਣ ਵਾਲੇ ਮੁਸ਼ਰਫੀ ਮੁਰਤਜ਼ਾ ਦੀ ਜਗ੍ਹਾ ਟੀਮ ਦੀ ਕਮਾਨ ਸੰਭਾਲੇਗਾ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਇਹ ਫੈਸਲਾ ਕੀਤਾ। ਬੋਰਡ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਤਮੀਮ ਕਦੋਂ ਤਕ ਕਪਤਾਨ ਦੇ ਅਹੁਦੇ ‘ਤੇ ਰਹੇਗਾ ਪਰ ਬੀ. ਸੀ. ਬੀ. ਦੇ ਮੁਖੀ ਨਜ਼ਮੁਲ ਹਸਨ ਨੇ ਇਹ ਸੰਕੇਤ ਜ਼ਰੂਰ ਦਿੱਤਾ ਹੈ ਕਿ ਤਮੀਮ ਨੂੰ ਲੰਬੇ ਸਮੇਂ ਤਕ ਲਈ ਵਨ ਡੇ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ।

Share this story
WRITTEN BY

BREAKING