May 5, 2026
#ਪੰਜਾਬ

ਸ਼ੇਰਪੁਰ ਪੁਲਿਸ ਵੱਲੋਂ 480 ਬੋਤਲਾਂ ਸ਼ਰਾਬ ਬਰਾਮਦ-ਗੱਡੀ ਸਮੇਤ 2 ਕਾਬੂ

ਸ਼ੇਰਪੁਰ – ਸਬ ਡਿਵੀਜ਼ਨ ਧੂਰੀ ਦੇ ਡੀ ਐੱਸ ਪੀ ਰਛਪਾਲ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਯਾਦਵਿੰਦਰ ਸਿੰਘ ਥਾਣਾ ਮੁਖੀ ਸ਼ੇਰਪੁਰ ਦੀ ਅਗਵਾਈ ਵਿੱਚ ਏ ਐੱਸ ਆਈ ਸੁਖਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ/ਚੈਕਿੰਗ ਦੌਰਾਨ ਗੁਪਤ ਸੂਚਨਾਂ ਦੇ ਅਧਾਰ ਤੇ ਤਰਨਜੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪੇਧਨੀ ਕਲਾਂ , ਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਰਾਮਨਗਰ ਛੰਨਾਂ ਪਾਸੋ 480 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ 555 ਗੋਲਡ ਵਿਸ਼ਕੀ ਚੰਡੀਗੜ੍ਹ ਸਮੇਤ ਰਿਟਜ਼ ਕਾਰ ਬਰਾਮਦ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਥਾਣਾ ਸ਼ੇਰਪੁਰ ਵਿਖੇ ਮੁਕੱਦਮਾ ਨੰਬਰ -22 ਐਕਸਾਈਜ਼ ਐਕਟ ਅਧੀਨ ਧਾਰਾ 61,1,14 ਦਰਜ਼ ਕਰਕੇ ਉਪਰੋਕਤ ਦੋਸ਼ੀਆਂ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐੱਸ ਆਈ ਅਵਤਾਰ ਸਿੰਘ , ਏ ਐੱਸ ਆਈ ਉਂਕਾਰ ਸਿੰਘ , ਮੁੱਖ ਮੁਨਸ਼ੀ ਏ ਐੱਸ ਆਈ ਰਾਜਵਿੰਦਰ ਸਿੰਘ , ਹੌਲਦਾਰ ਗੁਰਸੇਵਕ ਸਿੰਘ, ਜਸਵੀਰ ਸਿੰਘ ਦਿਦਾਰਗੜ੍ਹ ਹਾਜ਼ਰ ਸਨ।