ਜਸਟਿਨ ਟਰੂਡੋ ਵਲੋਂ ਕੋਰੋਨਾ ਵਾਇਰਸ ਕਾਰਨ ਕੈਨੇਡੀਅਨ ਲੋਕਾਂ ਨੂੰ ਰਾਹਤ ਪੈਕੇਜ ਦੇਣ ਦਾ ਐਲਾਨ
ਟੋਰਾਂਟੋ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ ਕਾਰਨ ਕੈਨੇਡੀਅਨ ਲੋਕਾਂ ਨੂੰ ਗ੍ਰੋਸਰੀ, ਘਰਾਂ ਦੇ ਕਿਰਾਏ ਅਤੇ ਬੱਚਿਆਂ ਦੇ ਡੇਅ ਕੇਅਰ ਦੇ ਖਰਚੇ ਦੀ ਮਾਰ ਤੋਂ ਬਚਾਉਣ ਲਈ 20 ਬਿਲੀਅਨ ਡਾਲਰ ਦੇ ਰਾਹਤ ਪੈਕਜ ਦਾ ਐਲਾਨ ਕੀਤਾ ਹੈ| ਜਿਕਰਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਟਰੂਡੋ ਦੀ ਪਤਨੀ ਸੋਫੀ ਨੂੰ ਕਰੋਨਾ ਵਾਈਰਸ ਹੋਣ ਤਂੋ ਬਾਅਦ ਸ੍ਰੀ ਟਰੂਡੋ ਇਕੱਲੇ ਰਹਿ ਰਹੇ ਹਨ | ਡਾਕਟਰੀ ਜਾਂਚ ਵਿੱਚ ਟਰੂਡੋ ਤੰਦਰੁਸਤ ਪਾਏ ਗਏ ਹਨ| ਇੱਥੇ ਇਹ ਵੀ ਜਿਕਰਯੋਗ ਹੈ ਕਿ ਕੈਨੇਡਾ ਦੀ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ ਅਤੇ 30 ਮਾਰਚ ਨੂੰ ਕੈਨੇਡਾ ਦਾ ਬਜਟ ਵੀ ਪੇਸ਼ ਕੀਤਾ ਜਾਣਾ ਸੀ| ਇਸ ਦੇ ਬਾਵਜੂਦ ਵੀ ਸੈਸ਼ਨ ਨੂੰ ਵੀ ਅਪ੍ਰੈਲ 20 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ|






