Skip to content

ਨਿਊਯਾਰਕ ‘ਚ ਗੋਲੀਆਂ ਮਾਰ ਕੇ ਬੰਦਾ ਮਾਰਿਆ

Share this story

ਨਿਊਯਾਰਕ ਦੀ ਇਨਵੁੱਡ ਸਟ੍ਰੀਟ ਤੇ ਇੱਕ ਵਿਅਕਤੀ ਦੀ ਗੋਲੀਆਂ ਨਾਲ ਹਮਲੇ ਤੋਂ ਬਾਅਦ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਤਿੰਨ ਬੱਚਿਆਂ ਦੇ ਪਿਤਾ ਨੂੰ ਇੱਕ ਕਾਤਲ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਕਾਤਲ ਨੇ ਮਰਨ ਵਾਲੇ ਵਿਅਕਤੀ ਤੇ 15 ਗੋਲੀਆਂ ਚਲਾਈਆਂ ਸਨ।ਪੁਲਿਸ ਅਧਿਕਾਰੀਆਂ ਅਨੁਸਾਰ ਓਰਲੈਂਡੋ ਵਾਲਰੇਜ਼ੋ (32) ਪੋਸਟ ਏਵ ‘ਤੇ ਖੜ੍ਹਾ ਸੀ ਅਤੇ ਬੰਦੂਕਧਾਰੀ ਨੇ ਲਗਭਗ 4:45 ਵਜੇ ਵਾਲਰੇਜੋ ਨੂੰ ਛਾਤੀ ਅਤੇ ਬਾਂਹ ਵਿੱਚ ਗੋਲੀ ਮਾਰੀ। ਇਸ ਘਟਨਾ ਦੇ ਸੰਬੰਧ ਵਿੱਚ ਇੱਕ 66 ਸਾਲਾ ਗਵਾਹ ਆਦਮੀ ਨੇ ਦੱਸਿਆ ਕਿ ਦੋਸ਼ੀ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਸਨ ਅਤੇ ਪੀੜਿਤ ਵਿਅਕਤੀ ਉਸੇ ਇਮਾਰਤ ਵਿੱਚ ਆਪਣੀ ਮਾਂ ਨਾਲ ਰਹਿੰਦਾ ਸੀ ਜਿੱਥੇ ਉਹ ਡਿੱਗਿਆ ਸੀ। ਪੀੜਤ ਨੂੰ ਸੇਂਟ ਬਰਨਬਾਸ ਹਸਪਤਾਲ ਵੀ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕਿਆ। ਨੁਨੇਜ਼ ਜੋ ਵਾਲਰੇਜ਼ੋ ਦੀ ਪਤਨੀ ਹੈ ਨੇ ਕਿਹਾ ਕਿ ਉਹ ਇੱਕ ਦਿਨ ਪਹਿਲਾਂ ਹੀ ਕਿਸੇ ਨਾਲ ਲੜਿਆ ਸੀ। ਪੁਲਿਸ ਨੇ ਇਸ ਗੋਲੀਬਾਰੀ ਦੇ ਸੰਬੰਧ ਵਿੱਚ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ।

Share this story
WRITTEN BY

BREAKING