Skip to content

ਹਿਊਸਟਨ ਦੇ ਰਿਹਾਇਸ਼ੀ ਕੰਪਲੈਕਸ ਵਿੱਚ ਫਾਇਰਿੰਗ ,ਪੁਲਿਸ ਅਫਸਰ ਦੀ ਮੌਤ

Share this story

ਕੈਲੀਫੋਰਨੀਆਂ – ਟੈਕਸਾਸ ਦੇ ਹਿਊਸਟਨ ਵਿੱਚ ਇੱਕ ਰਿਹਾਇਸੀ ਕੰਪਲੈਕਸ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ।ਅਧਿਕਾਰੀਆਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਕ ਪੁਲਿਸ ਅਧਿਕਾਰੀ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜਦਕਿ ਇੱਕ ਹੋਰ ਜ਼ਖਮੀ ਹੋ ਗਿਆ ਹੈ। ਹਿਊਸਟਨ ਦੇ ਪੁਲਿਸ ਮੁਖੀ ਆਰਟ ਅਸੀਵੇਡੋ ਨੇ ਇਕ ਕਾਨਫਰੰਸ ਵਿਚ ਕਿਹਾ ਕਿ 65 ਸਾਲਾ ਹੈਰੋਲਡ ਪ੍ਰੈਸਟਨ ਅਤੇ ਹੋਰ ਦੋ ਅਧਿਕਾਰੀ ਦੱਖਣੀ ਹਿਊਸਟਨ ਦੀ ਇੱਕ ਅਪਾਰਟਮੈਂਟ ਬਿਲਡਿੰਗ ਵਿਚ ਘਰੇਲੂ ਗੜਬੜੀ ਦੀ ਸੂਚਨਾ ਮਿਲਣ ਤੇ ਉੱਥੇ ਗਏ ਸਨ। ਜਿੱਥੇ ਇੱਕ ਔਰਤ ਨੂੰ ਸਮਾਨ ਸਮੇਤ ਅਪਾਰਟਮੈਂਟ ਵਿੱਚੋ ਬਾਹਰ ਕੱਢ ਦਿੱਤਾ ਗਿਆ ਸੀ। ਔਰਤ ਨਾਲ ਗੱਲਬਾਤ ਕਰਨ ਤੋਂ ਬਾਅਦ ਜਦ ਅਧਿਕਾਰੀ ਅਪਾਰਟਮੈਂਟ ਵਿੱਚ ਗਏ ਤਾਂ ਦੋਸ਼ੀ ਵਿਅਕਤੀ ਨੇ ਹਥਿਆਰ ਨਾਲ ਕਈ ਵਾਰ ਗੋਲੀਆਂ ਚਲਾਈਆਂ ਜਿਸ ਵਿੱਚ ਪਰੈਸਟਨ ਅਤੇ ਇਕ ਹੋਰ ਅਧਿਕਾਰੀ ਜ਼ਖਮੀ ਹੋ ਗਏ ਪਰ ਹਸਪਤਾਲ ਵਿੱਚ ਇਸ ਅਧਿਕਾਰੀ ਦੀ ਮੌਤ ਹੋ ਗਈ। ਇਸ ਮਾਮਲੇ ਦੇ ਦੋਸ਼ੀ ਨੇ ਅਧਿਕਾਰੀਆਂ ਨੂੰ ਸਮਰਪਣ ਕਰ ਦਿੱਤਾ ਪਰ ਉਸਨੂੰ ਕਤਲ ਦੇ ਦੋਸ਼ ਦਾ ਸਾਹਮਣਾ ਕਰਨਾ ਪਵੇਗਾ। ਪੁਲਿਸ ਮੁਖੀ ਨੇ ਆਪਣੇ ਸਾਥੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Share this story
WRITTEN BY

BREAKING