Skip to content

ਗਾਇਕ ਦਲਜੀਤ ਚਾਹਲ ਅਤੇ ਨਿਸ਼ਵਾਨ ਭੁੱਲਰ ਕਿਸਾਨਾਂ ਦੇ ਧਰਨੇ ਵਿੱਚ ਪੁੱਜਣਗੇ ਮਾਹਮੂਜੋਈਆ ਟੌਲ ਪਲਾਜ਼ਾ

Share this story

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੀ ਹਮਾਇਤ ਉਪਰ ਦੁਨੀਆਂ ਭਰ ਵਿੱਚ ਫੇਮਸ ਪੰਜਾਬੀ ਗਾਇਕ ਦਲਜੀਤ ਚਾਹਲ ਅਤੇ ਨਿਸ਼ਵਾਨ ਭੁੱਲਰ ਕੱਲ੍ਹ 22 ਅਕਤੂਬਰ ਨੂੰ ਫਿਰੋਜ਼ਪੁਰ ਫਾਜ਼ਿਲਕਾ ਜਰਨੈਲੀ ਸੜਕ ਉਪਰ ਸਥਿਤ ਟੋਲ ਪਲਾਜ਼ਾ ਮਾਹਮੂਜੋਈਆ ਉਪਰ ਚੱਲ ਰਹੇ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਹੋ ਕੇ ਦੇਸ਼ ਦੇ ਕਿਸਾਨਾਂ ਨਾਲ ਖੜ੍ਹੇ ਹੋਣ ਦ‍ਾ ਪ੍ਰਣਾਮ ਪੇਸ਼ ਕਰਨਗੇ ਇਸ ਸਬੰਧੀ ਜਾਣਕਾਰੀ ਜਾਰੀ ਕਰਵਾਇਆ ਦਲਜੀਤ ਚਾਹਲ ਦੇ ਕਰੀਬੀ ਸਾਥੀ ਨੰਬਰਦਾਰ ਬਲਦੇਵ ਥਿੰਦ ਨੇ ਦੱਸਿਆ ਕਿ ਇਹ ਦੋਨੋਂ ਗਾਇਕ ਅਕਤੂਬਰ ਨੂੰ ਦੁਪਹਿਰ 12 ਵਜੇ ਮਾਹਮੂਜੋਈਆ ਟੌਲ ਪਲਾਜ਼ਾ ਉਪਰ ਪੁੱਜ ਰਹੇ ਹਨ । ਵਰਨਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਟੌਲ ਪਲਾਜ਼ਾ ਮਾਹਮੂਜੋਈਆ , ਟੋਲ ਪਲਾਜ਼ਾ ਥੇਹ ਕਲੰਦਰ ਅਤੇ ਰਿਲਾਇੰਸ ਪੈਟਰੋਲ ਪੰਪ ਜਲਾਲਾਬਾਦ ਵਿਖੇ ਪਿਛਲੇ ਕਈ ਦਿਨਾਂ ਤੋਂ ਧਰਨਾ ਜਮਾਇਆ ਹੋਇਆ ਹੈ ।ਇਸ ਧਰਨੇ ਵਿੱਚ ਕਿਰਸਾਨੀ ਨਾਲ ਜੁੜੀਆਂ ਵੱਡੀਆਂ ਹਸਤੀਆਂ , ਪੰਜਾਬੀ ਦੇ ਅਨੇਕਾਂ ਗਾਇਕ ਪੁੱਜਕੇ ਆਪਣੀ ਹਾਜ਼ਰੀ ਲਗਾ ਚੁੱਕੇ ਹਨ ।ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਚਾਹੇ ਕਿਰਸਾਨੀ ਨਾਲ ਸਬੰਧਤ ਮਤੇ ਪਾਸ ਕੀਤੇ ਹਨ ਪਰ ਹਾਲ ਦੀ ਘੜੀ ਕਿਸਾਨਾਂ ਵੱਲੋਂ ਚੱਲ ਰਹੇ ਸੰਘਰਸ਼ ਨੂੰ ਰੋਕਣ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ ।ਖੇਤਰ ਦੇ ਕਿਸਾਨਾਂ ਵੱਲੋਂ ਇਨ੍ਹਾਂ ਸਥਾਨਾਂ ਤੇ ਹੀ ਲੰਗਰ ਪਕਾਇਆ ਅਤੇ ਸ਼ਖਾਇਆ ਜਾ ਰਿਹਾ ਹੈ ।ਦੱਸਣਾ ਬਣਦਾ ਹੈ ਕਿ ਗਾਇਕ ਦਲਜੀਤ ਚਾਹਲ ਦਾ ਕੁਝ ਦਿਨ ਪਹਿਲਾਂ ਜਾਰੀ ਹੋਇਆ ਗੀਤ ਮੈਥ ( MATH ) ਨੇ ਦੁਨੀਆਂ ਭਰ ਵਿੱਚ ਧੁੱਮ ਮਚਾ ਦਿੱਤੀ ਹੈ ।ਇੰਡੀਆ ਵਿੱਚ ਇਹ ਗੀਤ ਨੰਬਰ ਇੱਕ ਤੇ ਚਲ ਰਿਹਾ ਹੈ ।ਗਾਇਕ ਨਿਸ਼ਾਨ ਭੁੱਲਰ ਦੇ ਸੌਂਗ ” ਸਰਪੰਚੀ ” ਨੇ ਵੀਂ ਚੰਗੀ ਲੋਕਪ੍ਰਿਅਤਾ ਹਾਸਲ ਕੀਤੀ ਹੈ ।ਗਾਇਕ ਦਲਜੀਤ ਚਾਹਲ ਦਾ ਇਸ ਸਬੰਧੀ ਕਹਿਣਾ ਹੈ ਕਿ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਕੇ ਪੰਜਾਬ ਹਰਿਆਣੇ ਦੇ ਕਸਾਨਾ ਨੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ।ਖੇਤੀਬਾੜੀ ਜਿਣਸਾਂ ਦੇ ਪੂਰੇ ਭਾਅ ਨਾ ਮਿਲਣ ਕਾਰਨ ਲਾਹੇਵੰਦ ਕਿੱਤਾ ਨਹੀਂ ਰਿਹਾ ।ਮੰਦਹਾਲੀ ਦਾ ਸ਼ਿਕਾਰ ਦੇਸ਼ ਦਾ ਕਰਜ਼ਾਈ ਕਿਸਾਨ ਪਹਿਲਾਂ ਹੀ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਅਤੇ ਇਸ ਸਮੇਂ ਵਿੱਚ ਧਨਾਢ ਘਰਾਣਿਆਂ ਨੂੰ ਵੱਧ ਅਧਿਕਾਰ ਦੇਣ ਵਾਲੇ ਬਿੱਲ ਪਾਸ ਕਰ ਕੇ ਨਾ ਸਹਿਣਯੋਗ ਫੈਸਲੇ ਲਏ ਗਏ ਹਨ ।ਨੰਬਰਦਾਰ ਬਲਦੇਵ ਥਿੰਦ ਦਾ ਇਸ ਸਬੰਧੀ ਕਹਿਣਾ ਹੈ ਕਿ ਇਹ ਦੋਵੇਂ ਸਟਾਰ ਗਾਇਕ ਕਿਸਾਨਾਂ ਦੇ ਧਰਨੇ ਵਿਚ ਬੈਠ ਕੇ ਉਹਨੂੰ ਨਾਲ ਆਪਣੀ ਇਕਜੁੱਟਤਾ ਪੇਸ਼ ਕਰਨਗੇ ।

Share this story
WRITTEN BY

BREAKING