April 29, 2026
#ਟ੍ਰਾਈਸਿਟੀ #ਪ੍ਰਮੁੱਖ ਖ਼ਬਰਾਂ

Industrialists pledge support to ‘AAP’ candidate Kulwant Singh

‘ਆਪ’ ਉਮੀਦਵਾਰ ਕੁਲਵੰਤ ਸਿੰਘ ਦਾ ਦਾਅਵਾ : ਮੋਹਾਲੀ ਵਿੱਚ ਉਦਯੋਗਪਤੀਆਂ ਵੱਲੋਂ ਮਿਲਿਆ ਸਮਰਥਨ

– ਸਰਕਾਰ ਬਣਨ ਉਪਰੰਤ ਮੋਹਾਲੀ ਵਿੱਚ ਲਿਆਂਦੀ ਜਾਵੇਗੀ ਉਦਯੋਗਿਕ ਕ੍ਰਾਂਤੀ : ਕੁਲਵੰਤ ਸਿੰਘ

ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਪਿੰਡਾਂ-ਪਿੰਡਾਂ ਦੇ ਨਾਲ ਮੋਹਾਲੀ ਸ਼ਹਿਰ ਵਿੱਚੋਂ ਵੀ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ ਜਿਸ ਦੇ ਚਲਦਿਆਂ ਉਨ੍ਹਾਂ ਨੇ ਮੋਹਾਲੀ ਵਿੱਚ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਅਤੇ ਉਦਯੋਗਪਤੀਆਂ ਵੱਲੋਂ ਉਨ੍ਹਾਂ ਨੂੰ ਸਮਰਥਨ ਦਿੰਦਿਆਂ ਚੋਣ ਜਿਤਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ ਅਤੇ ਮੋਹਾਲੀ ਵਿੱਚ ਉਦਯੋਗਿਕ ਕ੍ਰਾਂਤੀ ਲਿਆਉਣ ਲਈ ਪੁਰਜ਼ੋਰ ਯਤਨ ਕੀਤੇ ਜਾਣਗੇ ਤਾਂ ਜੋ ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਜੁਟਾਏ ਜਾ ਸਕਣ। ਉਨ੍ਹਾਂ ਨੇ ਮੋਹਾਲੀ ਦੇ ਸਮੂਹ ਉਦਯੋਗਪਤੀਆਂ ਅਤੇ ਉਦਯੋਗਾਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫਰਵਰੀ ਨੂੰ ਚੋਣ ਨਿਸ਼ਾਨ ‘ਝਾਡ਼ੂ’ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਸਹਿਯੋਗ ਕਰਨ।
ਇਸ ਮੌਕੇ ਡਿਪਲਾਸਟ ਫੈਕਟਰੀ ਦੇ ਮਾਲਿਕ ਅਸ਼ੋਕ ਗੁਪਤਾ, ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਫ਼ੈਕਟਰੀ ਤੋਂ ਅਸ਼ਵਨੀ ਵੱਤਸ, ਬਿਲਕੋ ਇੰਜੀਨੀਅਰਿੰਗ ਕੰਪਨੀ ਦੇ ਮਾਲਿਕ ਹਰਿੰਦਰਪਾਲ ਸਿੰਘ ਬਿੱਲਾ, ਗਿਫਵੈਲ ਇੰਡਸਟਰੀਜ਼ ਦੇ ਮਾਲਿਕ ਅਤੇ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਕੇ.ਐਸ. ਮਾਹਲ, ਜਲ ਕੰਪਨੀ ਤੋਂ ਬੀ.ਐਸ. ਆਨੰਦ, ਵਧਾਵਾ ਸਿੰਘ ਸੋਖੀ, ਮਿਸਟਰ ਸੇਠ, ਇਕਬਾਲ ਸਿੰਘ, ਨਵਨੀਤ ਸਕਸੇਨਾ, ਵਿਜੇ ਗੋਇਲ, ਸੰਦੀਪ ਆਦਿ ਵੀ ਹਾਜ਼ਰ ਸਨ।

Industrialists pledge support to ‘AAP’ candidate Kulwant Singh

AAp & BJP PLAYING DIVISIVE POLITICS ON

Industrialists pledge support to ‘AAP’ candidate Kulwant Singh

Panthic parties call gathering in Mohali for