Skip to content

ਕੇਦਾਰਨਾਥ ਧਾਮ ਵਿੱਚ ਵੀਆਈਪੀ ਦਰਸ਼ਨਾਂ ‘ਤੇ ਪੂਰੀ ਤਰ੍ਹਾਂ ਰੋਕ

Share this story

ਉਤਰਾਖੰਡ : ਉਤਰਾਖੰਡ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਾਡੇ ਪੂਰੇ ਸੂਬੇ ਵਿੱਚ ਯਾਤਰਾ ਚੱਲ ਰਹੀ ਹੈ। ਉਸ ਯਾਤਰਾ ਵਿੱਚ ਪੁਲਿਸ ਦਾ ਬਹੁਤ ਯੋਗਦਾਨ ਹੈ। ਇਸ ਤੋਂ ਇਲਾਵਾ ਰਾਜ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੱਡਾ ਫੈਸਲਾ ਲੈਂਦੇ ਹੋਏ ਕੇਦਾਰਨਾਥ ਧਾਮ ਵਿੱਚ ਵੀਆਈਪੀ ਦਰਸ਼ਨਾਂ ‘ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦਫਤਰ ਨੇ ਦਿੱਤੀ ਹੈ।

ਚਾਰ ਧਾਮ ਯਾਤਰਾ ਲਈ ਸਭ ਤੋਂ ਵੱਧ ਸ਼ਰਧਾਲੂ ਕੇਦਾਰਨਾਥ ਬਾਬਾ ਦੇ ਦਰਸ਼ਨ ਲਈ ਪਹੁੰਚ ਰਹੇ ਹਨ। ਅਜਿਹੇ ਵਿੱਚ ਭੀੜ ਨੂੰ ਕੰਟਰੋਲ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਤੇ ਉਤਰਾਖੰਡ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਸਰਕਾਰ ਨੇ ਆਈ.ਟੀ.ਬੀ.ਪੀ. ਨੂੰ ਵਿਵਸਥਾ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ।

ਇਸ ਤੋਂ ਪਹਿਲਾਂ ਦੇਹਰਾਦੂਨ ਵਿੱਚ ਆਈ.ਆਰ.ਬੀ. (ਦੂਜਾ) ਦੀ ਨਵੀਂ ਬਣੀ ਪ੍ਰਸ਼ਾਸਨਕ ਇਮਾਰਤ ਨੂੰ ਲੋਕ ਅਰਪਣ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀ.ਐੱਮ. ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸਾਡਾ ਇਕੋ-ਇੱਕ ਉਦੇਸ਼ ਹੈ ਕਿ ਯਾਤਰਾ ਸਾਰਿਆਂ ਲਈ ਸੌਖੀ ਤੇ ਸਰਲ ਹੋਵੇ।

ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਤੱਕ ਤੁਹਾਡੀ ਸਿਹਤ ਠੀਕ ਨਾ ਹੋਵੇ, ਤੁਸੀਂ ਯਾਤਾਰ ਸ਼ੁਰੂ ਨਾ ਕਰਨ। ਉਨ੍ਹਾਂ ਕਿਹਾ ਕਿ ਅਸੀਂ ਯਾਤਰਾ ਸਾਰਿਆਂ ਲਈ ਇੱਕੋ ਜਿਹੀ ਕਰ ਦਿੱਤੀ ਹੈ, ਹੁਣ ਕੋਈ ਵੀ.ਆਈ.ਪੀ. ਦਰਸ਼ਨ ਨਹੀਂ ਹੋਵੇਗਾ।

Share this story
WRITTEN BY

BREAKING