Skip to content

Medical Camp in memory of Charanjit Singh Walia

Share this story

ਚਰਨਜੀਤ ਸਿੰਘ ਵਾਲੀਆ ਦੀ ਨਿੱਘੀ ਯਾਦ ਵਿੱਚ ਪਿੰਡ ਦਾਉਂ ਵਿਖੇ ਮੁਫਤ ਸਿਹਤ ਜਾਂਚ ਕੈਂਪ ਲਗਾਇਆ

ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਬਲੌਂਗੀ ਦੇ ਸੰਸਥਾਪਕ ਸਵਰਗਵਾਸੀ ਸਰਦਾਰ ਚਰਨਜੀਤ ਸਿੰਘ ਵਾਲੀਆ ਦੀ ਨਿੱਘੀ ਯਾਦ ਵਿੱਚ ਪਿੰਡ ਦਾਉਂ ਵਿਖੇ ਮੁਫਤ ਸਿਹਤ ਜਾਂਚ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਇਹ ਹੈਲਥ ਕੈਂਪ ਐਚ ਓ ਡੀ ਕਮਿਊਨਿਟੀ ਹੈਲਥ ਨਰਸਿੰਗ ਸ੍ਰੀਮਤੀ ਕੰਚਨ ਸ਼ਰਮਾ ਅਤੇ ਐਸੋਸੀਏਟ ਪ੍ਰੋਫੈਸਰ ਭਾਵਨਾ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਵਿੱਚ ਬੀ ਐਸ ਸੀ ਨਰਸਿੰਗ ਦੂਜੇ ਸਾਲ ਦੀਆ ਵਿਦਿਆਰਥਣਾਂ ਨੇ ਬਲਡ ਪ੍ਰੈਰਸ਼ਰ ਅਤੇ ਬਲੱਡ ਸ਼ੂਗਰ ਦੀ ਜਾਂਚ, ਐਚ ਬੀ ਅਤੇ ਬੀ ਐਮ ਆਈ ਦੀ ਜਾਂਚ , ਬੱਚਿਆਂ ਵਿੱਚ ਕਪੋਸ਼ਣ ਦੀ ਜਾਂਚ , ਹੈਲਥ ਟਾਕ ਅਤੇ ਬੱਚਿਆਂ ਲਈ ਪੌਸ਼ਟਿਕ ਲੱਡੂ ਅਤੇ ਓ ਆਰ ਐਸ ਬਣਾਉਣ ਦੀ ਵਿਧੀ ਸਿਖਾਉਣ ਤੋਂ ਇਲਾਵਾ ਬਾਕੀ ਸਾਰੇ ਕੰਮ ਕਾਜ ਦੀ ਜ਼ੁੰਮੇਵਾਰੀ ਸਰਾਂਹਨਾ ਯੋਗ ਢੰਗ ਨਾਲ ਨਿਭਾਈ । ਇਸ ਕੈਂਪ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦੇਣਾ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਲ਼ੋਕਾਂ ਨੂੰ ਸਿਹਤ ਸਬੰਧੀ ਸਿੱਖਿਆ ਦੇਣਾ ਸੀ। ਇਸ ਕੈਂਪ ਦੌਰਾਨ ਹੱਡੀਆਂ ਦੀ ਕਮਜ਼ੋਰੀ ਪਰਖਣ ਲਈ ਮਸ਼ੀਨੀ ਜਾਂਚ ਵੀ ਕੀਤੀ ਗਈ। ਖਾਸ ਤੌਰ ਤੇ ਪਿੰਡ ਦੇ ਬੱਚਿਆਂ ਅਤੇ ਬਜ਼ੁਰਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ।ਵਿਦਿਆਰਥਣਾਂ ਵੱਲੋਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਲੱਡੂ ਤਿਆਰ ਕੀਤੇ ਗਏ ਅਤੇ ਉਨ੍ਹਾਂ ਦੀ ਬਣਾਉਣ ਦੀ ਵਿਧੀ ਬਾਰੇ ਮਾਂਵਾਂ ਨੂੰ ਸਿਖਾਇਆ ਗਿਆ।ਅਤੇ ਜੀਵਨ ਰੱਖਿਆ ਘੋਲ ( ਅੋ ਆਰ ਐਸ )ਬਣਾਉਣ ਦੀ ਵਿਧੀ ਵੀ ਸਿਖਾਈ ਗਈ । ਇਸ ਕੈਂਪ ਵਿੱਚ ਕੁੱਲ 279 ਪਿੰਡ ਵਾਸੀ ਚੈੱਕਅਪ ਲਈ ਆਏ। ਓਹਨਾ ਵਿੱਚ 60 ਬੱਚਿਆਂ ਨੂੰ ਕੁਪੋਸ਼ਣ , 28 ਨੂੰ ਵੱਧ ਬਲੱਡ ਪ੍ਰੇਸ਼ਰ, 80 ਵਿੱਚ ਮੋਟਾਪਾ , 50 ਵਿੱਚ ਖੂਨ ਦੀ ਘਾਟ, 82 ਲੋਕਾਂ ਵਿੱਚ ਹੱਡੀਆਂ ਦੀ ਕਮਜ਼ੋਰੀ ਦੇਖੀ ਗਈ ਅਤੇ 135 ਲੋਕਾਂ ਦੇ ਖੂਨ ਵਿਚ ਸ਼ੂਗਰ ਦੀ ਵੱਧ ਮਾਤਰਾ ਪਾਈ ਗਈ।
ਮੌਜੂਦਾ ਡਾਕਟਰ ਨੇ ਪਿੰਡ ਵਾਸੀਆਂ ਨੂੰ ਚੈਕ ਕਰਨ ਉਪਰੰਤ ਦਵਾਈਆਂ ਲਿਖਿਆਂ । ਇਸ ਤੋਂ ਇਲਾਵਾ ਵਿਦਿਆਰਥਣਾਂ ਵੱਲੋਂ ਪਿੰਡ ਵਾਸੀਆਂ ਨੂੰ ਤਪੇਦਿਕ, ਹਾਈ ਬਲੱਡ ਪ੍ਰੈਸ਼ਰ, ਖੂਨ ਦੀ ਕਮੀ , ਦਸਤ ਅਤੇ ਮਿਆਦੀ ਬੁਖਾਰ ਦੀ ਰੋਕਥਾਮ ਬਾਰੇ ਵੀ ਜਾਗਰੂਕ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ ਰਾਜਿੰਦਰ ਕੌਰ ਢੱਡਾ ਅਤੇ ਵਾਈਸ ਪਿਸੀਪਲ਼ ਸ਼ੀਵਾਨੀ ਸ਼ਰਮਾ ਨੇ ਵਿਦਿਆਰਥੀਣਾ ਦੀ ਲ਼ਗਨ ਅਤੇ ਮਿਹਨਤ ਦੀ ਸਰਾਹਨਾ ਕੀਤੀ ।
ਇਸ ਕੈਂਪ ਦੌਰਾਨ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਜਸਵਿੰਦਰ ਕੌਰ ਵਾਲੀਆ ਅਤੇ ਡਾਇਰੈਕਟਰ ਫਾਈਨਾਂਸ ਜਪਨੀਤ ਕੌਰ ਵਾਲੀਆ ਵੱਲੋਂ ਪਿੰਡ ਵਾਸੀਆਂ ਨੂੰ ਮੁਫ਼ਤ ਦਵਾਈਆਂ ਮੁਹਈਆ ਕਰਾਈਆਂ ਗਈਆਂ । ਓਹਨਾਂਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਪਿੰਡ ਵਾਸੀਆਂ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ।
ਚੇਅਰਮੈਨ ਸ ਤੇਗ਼ਵੀਰ ਸਿੰਘ ਵਾਲ਼ੀਆਂ ਨੇ ਕਿਹਾ ਪਿੰਡ ਵਾਸਿਆਂ ਲਈ ਅਜੇਹਿਆਂ ਸੇਵਾਵਾਂ ਦੀ ਵਧੇਰੇ ਲੋੜ ਹੈ ।

Share this story
WRITTEN BY

BREAKING