February 5, 2025
#ਪੰਜਾਬ #ਪ੍ਰਮੁੱਖ ਖ਼ਬਰਾਂ

Saving groundwater is a shared responsibility of all, more negligence in this matter, equivalent to committing suicide

.ਧਰਤੀ ਹੇਠਲਾ ਪਾਣੀ ਬਚਾਉਂਣਾ ਸਭ ਦੀ ਸਾਂਝੀ ਜ਼ਿੰਮੇਵਾਰੀ, ਇਸ ਮਾਮਲੇ ਵਿੱਚ ਹੋਰ ਅਣਗਹਿਲੀ, ਖੁਦਕਸ਼ੀ ਕਰਨ ਦੇ ਬਰਾਬਰ

ਧਰਤੀ ਹੇਠਲੇ ਪਾਣੀਂ ਦੇ ਗੰਭੀਰ ਸੰਕਟ ਦੀ ਦ੍ਰਿਸ਼ਟੀ ਵਿੱਚ, ਕਿਸਾਨ ਅੰਦੋਲਨ ਨੂੰ ਆਪਣੀਆਂ ਤਰਜੀਹਾਂ, ਬਦਲਣ ਦੀ ਲੋੜ

ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਗਿਰ ਰਹੇ ਪੱਧਰ ਦੀ ਰੋਕ-ਥਾਮ ਦੇ ਜੇ ਫੌਰੀ ਉਪਰਾਲੇ ਨਾ ਕੀਤੇ ਗਏ, ਤਾਂ ਪੰਜਾਬ ਨੂੰ ਨੇੜ ਭਵਿੱਖ ਵਿੱਚ ਹੀ ਧਰਤੀ ਹੇਠਲੇ ਪਾਣੀ ਦੇ ਭਿਆਨਕ ਕਾਲ ਦੇ ਕਹਿਰ ਦਾ ਸਾਹਮਣਾ ਕਰਨਾ ਪਵੇਗਾ। ਜਿਸ ਤੇਜ਼ੀ ਅਤੇ ਘੋਰ-ਦੁਸ਼ਟਤਾ ਨਾਲ ਪੰਜਾਬ ਦਾ ਕਿਸਾਨ, ਝੋਨੇ ਦੀ ਫਸਲ ਨੂੰ ਪਾਲਣ ਲਈ ਧਰਤੀ ਹੇਠਲੇ ਪਾਣੀ ਦਾ ਬੇਸਮਝੀ ਨਾਲ ਦੁਰਉਪਯੋਗ ਕਰ ਰਿਹਾ ਹੈ, ਉਹ ਦਿਨ ਦੂਰ ਨਹੀਂ ਜਾਪਦੇ, ਜਦੋਂ ਪੰਜਾਬ ਵਿੱਚ ਚੱਲ ਰਹੇ ਲੱਖਾਂ ਹੀ ਟਿਊਬਵੈੱਲ, ਧਰਤੀ ਹੇਠਲੇ ਪਾਣੀ ਨੂੰ ਚੁੱਕਣ ਦੀ ਸਮਰੱਥਾ ਗਵਾ ਲੈਣਗੇ ਤੇ ਪੰਜਾਬ ਦੀ ਧਰਤੀ ਪਾਣੀਂ ਦੀ ਬੂੰਦ- ਬੂੰਦ ਨੂੰ ਤਰਸ ਜਾਵੇਗੀ।

ਇਹ ਠੀਕ ਹੈ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਗੰਭੀਰ ਸਮੱਸਿਆ ਖੜ੍ਹੀ ਕਰਨ ਵਿੱਚ, ਉਨ੍ਹਾਂ ਖੇਤੀ ਵਿਗਿਆਨੀਆਂ ਦਾ ਵੀ ਵੱਡਾ ਦੋਸ਼ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ਹਰੇ ਇਨਕਲਾਬ ਦਾ ਢੰਡੋਰਾ ਪਿੱਟਦਿਆਂ, ਇਸ ਗੱਲ ਦਾ ਕਤੱਈ ਕੋਈ ਧਿਆਨ ਨਹੀਂ ਰੱਖਿਆ ਕਿ ਧਰਤੀ ਹੇਠਲੇ ਪਾਣੀ ਦੇ ਅਧਿਕਤਾ ਵਿੱਚ ਇਸਤੇਮਾਲ ਕੀਤੇ ਜਾਣ ਕਾਰਨ, ਜਿੱਥੇ ਪਾਣੀ ਦਾ ਪੱਧਰ ਗਿਰੇਗਾ, ਉਸਦੇ ਨਾਲ ਹੀ ਧਰਤੀ ਦੀ ਕੈਫ਼ੀਅਤ ਵਿੱਚ ਵੀ ਵੱਡਾ ਬਦਲਾਅ ਆਵੇਗਾ ਅਤੇ ਪਾਣੀਂ ਦੇ ਨੀਵੇਂ ਚਲੇ ਜਾਣ ਕਾਰਨ, ਖੁਸ਼ਕ ਹੋਈ ਜ਼ਮੀਨ ਵਿੱਚ, ਭਿੰਨ-ਭਿੰਨ ਪ੍ਰਕਾਰ ਦੀਆ ਫਸਲਾਂ ਪੈਦਾ ਕਰਨ ਦੀ ਸਮਰੱਥਾ ਵੀ ਨਸ਼ਟ ਹੋ ਜਾਵੇਗੀ।

ਅੱਜ ਸਾਨੂੰ ਸਭ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀਂ ਦਾ ਗੰਭੀਰ ਸੰਕਟ ਖੜ੍ਹਾ ਹੋਣ ਵਾਲਾ ਹੈ ਅਤੇ ਆਉਂਣ ਵਾਲੇ ਸਮੇਂ ਵਿੱਚ, ਖੇਤੀ ਦੀ ਨਿਰਭਰਤਾ ਕੇਵਲ ਨਹਿਰੀ ਪਾਣੀਂ ਤੇ ਹੀ ਰਹਿ ਜਾਵੇਗੀ ਜੋ ਕਿ ਰਾਜਨੀਤਕ ਪਰਿਸਥਿੱਤੀਆਂ ਦੀਆਂ ਚੁਣੌਤੀਆਂ ਕਾਰਨ, ਪੰਜਾਬ ਨੂੰ, ਖੇਤੀ ਦੀਆਂ ਲੋੜਾਂ ਅਨੁਸਾਰ ਨਹੀਂ ਮਿਲੇਗਾ।

ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀਂ ਨੂੰ ਬਚਾਉਂਣ ਲਈ, ਖੇਤੀ ਮਾਹਿਰਾਂ ਅਤੇ ਪਾਣੀ ਦੇ ਵਸੀਲਿਆਂ ਦੇ ਮਾਹਿਰਾਂ ਦੀ ਰਾਏ ਅਨੁਸਾਰ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਨ੍ਹਾਂ ਉਪਰਾਲਿਆ ਦਾ ਵਿਰੋਧ ਕਰਨ ਦੀ ਬਜਾਏ, ਹਾਂ ਪੱਖੀ ਸਹਿਯੋਗ ਕਰਨਾ ਬਣਦਾ ਹੈ।ਕਿਉਂਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਂਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਮੇਰੀ ਅੰਦੋਲਨਕਾਰੀ, ਸੰਯੁਕਤ ਕਿਸਾਨ ਮੋਰਚੇ ਅਤੇ ਬਾਕੀ ਦੇ ਕਿਸਾਨ ਸੰਗਠਨਾਂ ਨੂੰ ਵੀ ਅਪੀਲ ਹੈ ਕਿ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਦੀ ਦ੍ਰਿਸ਼ਟੀ ਵਿੱਚ, ਕਿਸਾਨ ਜਥੇਬੰਦੀਆਂ ਨੂੰ ਵੀ ਗੰਭੀਰ ਵਿਚਾਰ ਕਰਨ ਦੀ ਲੋੜ ਹੈ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ, ਕਿਸਾਨ ਅੰਦੋਲਨ ਦੀਆ ਤਰਜੀਹਾਂ ਨੂੰ ਬਦਲਣਾਂ, ਅੱਜ ਸਮੇਂ ਦੀ ਮੁੱਖ ਲੋੜ ਹੈ।

ਬੀਰ ਦਵਿੰਦਰ ਸਿੰਘ

ਸਾਬਕਾ ਡਿਪਟੀ ਸਪੀਕਰ

ਪੰਜਾਬ ਵਿਧਾਨ ਸਭਾ

ਸੰਪਰਕ : 9814033362

Saving groundwater is a shared responsibility of all, more negligence in this matter, equivalent to committing suicide

Medical Camp in memory of Charanjit Singh

Saving groundwater is a shared responsibility of all, more negligence in this matter, equivalent to committing suicide

Sukhpal Singh Khaira meets DGP