Skip to content

CBI ਨੇ ਦੇਰ ਰਾਤ ਤੱਕ ਕੀਤੀ ਚਿਦਾਂਬਰਮ ਤੋਂ ਪੁੱਛ-ਗਿੱਛ

Share this story

ਨਵੀਂ ਦਿੱਲੀ – ਆਈ.ਐੱਨ.ਐਕਸ. ਮੀਡੀਆ ਮਾਮਲੇ ‘ਚ ਸੀ.ਬੀ.ਆਈ. ਦੀ ਗ੍ਰਿਫਤ ‘ਚ ਪੁੱਜੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਵੀਰਵਾਰ ਦੀ ਰਾਤ ਸਲਾਖਾਂ ਦੇ ਪਿੱਛੇ ਬੀਤੀ। ਦਿੱਲੀ ਦਾ ਰਾਊਜ ਐਵੇਨਿਊ ਕੋਰਟ ਵਲੋਂ ਉਨ੍ਹਾਂ ਨੂੰ 26 ਅਗਸਤ ਤੱਕ ਕਸਟਡੀ ‘ਚ ਭੇਜ ਦਿੱਤਾ ਗਿਆ ਹੈ। ਵੀਰਵਾਰ ਰਾਤ ਹਿਰਾਸਤ ਦੌਰਾਨ ਪੀ. ਚਿਦਾਂਬਰਮ ਦੇ ਘਰ ਤੋਂ ਹੀ ਉਨ੍ਹਾਂ ਲਈ ਡਿਨਰ ਆਇਆ, ਨਾਲ ਹੀ ਕੁਝ ਕੱਪੜੇ ਵੀ ਆਏ। ਵੀਰਵਾਰ ਸ਼ਾਮ ਨੂੰ ਕੋਰਟ ਦੀ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ਮੁੜ ਸੀ.ਬੀ.ਆਈ. ਹੈੱਡ ਕੁਆਰਟਰ ਲਿਜਾਇਆ ਗਿਆ ਤਾਂ ਉਨ੍ਹਾਂ ਤੋਂ ਕੁਝ ਸਵਾਲ-ਜਵਾਬ ਵੀ ਹੋਏ। ਚਿਦਾਂਬਰਮ ਤੋਂ ਸੀ.ਬੀ.ਆਈ. ਦੇ ਅਫ਼ਸਰਾਂ ਨੇ ਸਵਾਲ ਪੁੱਛੇ। ਇਹ ਸਵਾਲ ਐੱਫ.ਆਈ.ਪੀ.ਬੀ. ਅਪਰੂਵਲ, ਆਈ.ਐੱਨ.ਐਕਸ. ਮੀਡੀਆ ਨੂੰ ਮਿਲੀ ਐੱਫ.ਡੀ.ਆਈ. ਨਾਲ ਜੁੜੇ ਮਸਲਿਆਂ ਦੇ ਸਨ।

Share this story
WRITTEN BY

BREAKING