ਅਕਸ਼ੈ ਕੁਮਾਰ ਦੁਨੀਆਂ ਦੇ ਸਭ ਤੋਂ ਮਹਿੰਗੇ ਅਦਾਕਾਰਾਂ ’ਚ ਸ਼ੁਮਾਰ
ਕੌਮੀ ਐਵਾਰਡ ਜੇਤੂ ਅਦਾਕਾਰ ਅਕਸ਼ੈ ਕੁਮਾਰ ਫੋਰਬਸ ਮੈਗਜ਼ੀਨ ਵੱਲੋਂ ਜਾਰੀ ਦੁਨੀਆਂ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਅਕਸ਼ੈ ਕੁਮਾਰ ਨੇ ਇਸ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਹੌਲੀਵੁੱਡ ਅਦਾਕਾਰ ਡਵੇਨ ‘ਰੌਕ’ ਜੌਹਨਸਨ ਫੋਰਬਸ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਦੀ ਸੂਚੀ ਵਿੱਚ ਪਹਿਲੇ ਸਥਾਨ ’ਤੇ ਹੈ। ਆਸਟਰੇਲਿਆਈ ਅਦਾਕਾਰ ਕ੍ਰਿਸ ਹੈਮਸਵਰਥ ਦੂਜੇ ਅਤੇ ਰੌਬਰਟ ਡੌਨੀ ਜੂਨੀਅਰ ਤੀਜੇ ਸਥਾਨ ’ਤੇ ਹੈ। ਜੈਕੀ ਚੈਨ ਨੂੰ ਪੰਜਵਾਂ, ਬਰੈਡਲੀ ਕੂਪਰ ਨੂੰ ਛੇਵਾਂ, ਕ੍ਰਿਸ ਐਵਾਨਜ਼ ਨੂੰ ਅੱਠਵਾਂ ਅਤੇ ਪੌਲ ਰੁੱਡ ਨੂੰ ਨੌਵਾਂ ਸਥਾਨ ਮਿਲਿਆ ਹੈ। ਦਸਵੇਂ ਸਥਾਨ ’ਤੇ ਵਿੱਲ ਸਮਿੱਥ ਹੈ।