Skip to content

ਯੋਗੀ ਸਰਕਾਰ ਔਰਤਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਉਣ ਵਿੱਚ ਅਸਫਲ: ਪ੍ਰਿਯੰਕਾ

Share this story

ਨਵੀਂ ਦਿੱਲੀ – ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਹੈ ਕਿ ਉੱਤਰ ਪ੍ਰਦੇਸ਼ ਦੀ ਯੋਗੀ ਅਦਿਤਿਆਨਾਥ ਸਰਕਾਰ ਔਰਤਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਉਣ ਵਿੱਚ ਅਸਫਲ ਰਹੀ ਹੈ। ਸਾਬਕਾ ਭਾਜਪਾ ਸੰਸਦ ਮੈਂਬਰ ਚਿਨਮਯਾਨੰਦ ਖਿਲਾਫ ਇੱਕ ਵਿਦਿਆਰਥਣ ਵੱਲੋਂ ਸੋਸ਼ਣ ਦਾ ਦੋਸ਼ ਲਗਾਏ ਜਾਣ ’ਤੇ ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ, ਉੱਤਰ ਪ੍ਰਦੇਸ਼ ਵਿੱਚ ਇੱਕ ਦਿਨ ਵੀ ਅਜਿਹਾ ਨਹੀਂ ਬੀਤਦਾ ਕਿ ਜਿਸ ਦਿਨ ਭਾਜਪਾ ਸਰਕਾਰ ਔਰਤਾਂ ਨੂੰ ਇਹ ਭਰੋਸਾ ਦਿਵਾਉਣ ਵਿੱਚ ਸਫਲ ਹੋ ਸਕੇ ਕਿ ਤੁਸੀਂ ਸੁਰੱਖਿਅਤ ਹੋ ਅਤੇ ਜੇਕਰ ਤੁਹਾਡੇ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਤੁਹਾਨੂੰ ਨਿਆਂ ਮਿਲੇਗਾ।’’ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਖਬਰ ਸ਼ੇਅਰ ਕੀਤੀ, ਜਿਸ ਮੁਤਾਬਕ ਸੋਸ਼ਲ ਮੀਡੀਆ’ਤੇ ਸ਼ੋਸ਼ਣ ਦੇ ਦੋਸ਼ ਸੰਬੰਧੀ ਵੀਡੀਓ ਪੋਸਟ ਕਰਨ ਵਾਲੀ 23 ਸਾਲਾ ਵਿਦਿਆਰਥਣ ਸ਼ਨੀਵਾਰ ਤੋਂ ਲਾਪਤਾ ਹੈ। ਇਸ ਨੂੰ ਲੈ ਕੇ ਭਾਜਪਾ ਦੇ ਸਾਬਕਾ ਸਵਾਮੀ ਚਿਨਮਯਾਨੰਦ ਖਿਲਾਫ ਅਗਵਾ ਅਤੇ ਅਪਰਾਧਿਕ ਧਮਕੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

Share this story
WRITTEN BY

BREAKING