ਕੈਲੀਫੋਰਨੀਆ ਵਿੱਚ 64 ਸਾਲਾ ਸਿੱਖ ਬਜ਼ੁਰਗ ਦਾ ਕਤਲ
![](https://blastingskyhawk.com/wp-content/uploads/2019/08/27-2.jpg)
ਨਿਊਯਾਰਕ – ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇਕ ਪੰਜਾਬੀ ਬਜ਼ੁਰਗ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ 64 ਸਾਲਾ ਬਜੁਰਗ ਪਰਮਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਰਾਤ ਵੇਲੇ ਟਰੇਸੀ ਦੇ ਪਾਰਕ ਵਿੱਚ ਸੈਰ ਕਰ ਰਹੇ ਸਨ ਜਦੋਂ ਕਿਸੇ ਨੇ ਚਾਕੂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ।ਪੁਲੀਸ ਨੇ ਸੀ ਸੀ ਟੀ ਕੈਮਰਿਆਂ ਦੀ ਜਾਂਚ ਤੋਂ ਪਤਾ ਲਗਾਇਆ ਹੈ ਕਿ ਜਿਸ ਪਾਸੇ ਵੱਲ ਪ੍ਰੀਤਮ ਸਿੰਘ ਸੈਰ ਕਰ ਰਹੇ ਸਨ, ਉਸ ਪਾਸੇ ਵੱਲ ਨੂੰ ਇੱਕ ਗੋਰਾ ਭੱਜਦਾ ਦਿਖਾਈ ਦਿੱਤਾ ਹੈ। ਪੁਲੀਸ ਇਸ ਕਤਲ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਕਾਤਲ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਕਰਕੇ ਟਰੇਸੀ ਏਰੀਏ ਦਾ ਪੰਜਾਬੀ ਭਾਈਚਾਰਾ ਡੂੰਘੇ ਸਦਮੇ ਵਿੱਚ ਹੈ ਅਤੇ ਇਸ ਕਤਲ ਦੀ ਵਾਰਦਾਤ ਨੂੰ ਨਸਲੀ ਹਿੰਸਾ ਦੇ ਰੂਪ ਵਿੱਚ ਵੇਖ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਬਹੁਤ ਨਿੱਘੇ ਸੁਭਾਅ ਵਾਲਾ ਨੇਕ ਇਨਸਾਨ ਸੀ। ਇੱਥੇ ਜਿਕਰਯੋਗ ਹੈ ਕਿ ਸ੍ਰ ਪਰਮਜੀਤ ਸਿੰਘ 2016 ਵਿੱਚ ਪੰਜਾਬ ਤੋਂ ਅਮਰੀਕਾ ਆ ਕੇ ਰਹਿਣ ਲੱਗ ਗਏ ਸਨ। ਉਹ ਆਪਣੇ ਪਿੱਛੇ ਦੋ ਬੱਚੇ ਤੇ ਤਿੰਨ ਪੋਤੇ-ਪੋਤੀਆਂ ਛੱਡ ਗਏ ਹਨ।