Skip to content

ਦਿੱਲੀ ਵਿੱਚ ਵੀ ਰਾਸ਼ਟਰੀ ਨਾਗਰਿਕਤਾ ਰਾਜਿਸਟਰੇਸ਼ਨ ਕਰਨ ਦੀ ਲੋੜ : ਮਨੋਜ ਤਿਵਾੜੀ

Share this story

ਆਸਾਮ – ਆਸਾਮ ਵਿੱਚ ਰਾਸ਼ਟਰੀ ਨਾਗਰਿਕਤਾ ਰਜਿਸਟਰੇਸ਼ਨ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਗਈ ਹੈ। ਐਨ.ਆਰ.ਸੀ. ਦੀ ਅੰਤਿਮ ਲਿਸਟ ਵਿੱਚ ਲਗਭਗ 19 ਲੱਖ ਲੋਕਾਂ ਦੇ ਨਾਂ ਸ਼ਾਮਲ ਨਹੀਂ ਹਨ। ਇਹ ਲੋਕ ਤੁਰੰਤ ਟ੍ਰਿਬਿਊਨਲ ਜਾ ਕੇ ਇਸ ਦੇ ਵਿਰੁੱਧ ਅਪੀਲ ਦਾਇਰ ਕਰ ਸਕਦੇ ਹਨ। ਇਸ ਦਰਮਿਆਨ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਰਾਜਧਾਨੀ ਵਿੱਚ ਵੀ ਐਨ.ਆਰ.ਸੀ. ਦੀ ਲੋੜ ਦੱਸੀ ਹੈ। ਉੱਤਰ-ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ,‘‘ਦਿੱਲੀ ਵਿੱਚ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਇੱਥੇ ਵੀ ਐਨ.ਆਰ.ਸੀ. ਦੀ ਲੋੜ ਹੈ। ਇੱਥੇ ਜੋ ਗੈਰ-ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ, ਉਹ ਬਹੁਤ ਹੀ ਖਤਰਨਾਕ ਹਨ। ਅਸੀਂ ਇੱਥੇ ਵੀ ਐਨ.ਆਰ.ਸੀ. ਲਾਗੂ ਕਰਾਂਗੇ। ਭਾਜਪਾ ਨੇਤਾ ਮਨੋਜ ਤਿਵਾੜੀ ਇਸ ਤੋਂ ਪਹਿਲਾਂ ਵੀ ਕਈ ਵਾਰ ਰਾਜਧਾਨੀ ਵਿੱਚ ਐਨ.ਆਰ.ਸੀ. ਦੀ ਲੋੜ ਦੱਸ ਚੁਕੇ ਹਨ। ਇਸੇ ਸਾਲ ਮਈ ’ਚ ਇਕ ਬਿਆਨ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਸੀ,‘‘ਰੋਹਿੰਗੀਆ ਘੁਸਪੈਠੀਆਂ ਦੇ ਹਮਲੇ ਨਾਲ ਦਿੱਲੀ ਵਿੱਚ ਲੋਕ ਲਗਾਤਾਰ ਡਰ ਦੇ ਸਾਏ ਵਿੱਚ ਜੀ ਰਹੇ ਹਨ। ਇਸ ਲਈ ਇੱਥੇ ਵੀ ਨੈਸ਼ਨਲ ਰਜਿਸਟਰੇਸ਼ਨ ਆਫ ਸਿਟੀਜਨਜ਼ ਕਾਨੂੰਨ ਲਾਗੂ ਹੋਣਾ ਚਾਹੀਦਾ ਤਾਂ ਕਿ ਲੋਕ ਚੈਨ ਨਾਲ ਰਹਿ ਸਕਣ।’’ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਆਸਾਮ ਵਿੱਚ ਐਨ.ਆਰ.ਸੀ. ਲਾਗੂ ਕਰਨ ਦੀ ਪ੍ਰਕਿਰਿਆ 2015 ਵਿੱਚ ਸ਼ੁਰੂ ਹੋਈ ਸੀ। ਲਗਭਗ 4 ਵਾਰ ਦੀ ਲੰਬੀ ਪ੍ਰਕਿਰਿਆ ਤੋਂ ਬਾਅਦ ਅੰਤਿਮ ਲਿਸਟ ਜਾਰੀ ਕੀਤੀ ਗਈ ਹੈ।

Share this story
WRITTEN BY

BREAKING