Skip to content

ਵਿਦੇਸ਼ੀ ਕੋਚ ਦੇ ਸੁਝਾਅ ਕਾਰਨ ਖੇਡ ਵਿੱਚ ਸੁਧਾਰ ਹੋਇਆ: ਸਿੰਧੂ

Share this story

ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੇ ਅੱਜ ਕਿਹਾ ਕਿ ਭਾਰਤ ਦੇ ਵਿਦੇਸ਼ੀ ਬੈਡਮਿੰਟਨ ਕੋਚ ਕਿਮ ਜ਼ੀ ਹਿਉਨ ਨੇ ਉਸ ਨੂੰ ਖੇਡ ਵਿੱਚ ਬਦਲਾਅ ਕਰਨ ਦੇ ਸੁਝਾਅ ਦਿੱਤੇ, ਜਿਨ੍ਹਾਂ ’ਤੇ ਕੰਮ ਕਰਨ ਨਾਲ ਉਸ ਨੂੰ ਕਾਫ਼ੀ ਮਦਦ ਮਿਲੀ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੇ ਹਾਲ ਹੀ ਵਿੱਚ ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨੂੰ ਹਰਾਇਆ ਹੈ।ਇਹ ਪੁੱਛਣ ’ਤੇ ਕਿ ਕੀ ਕਿਮ ਦੀ ਸਲਾਹ ਦਾ ਉਸ ਦੀ ਖੇਡ ’ਤੇ ਕੋਈ ਅਸਰ ਪਿਆ, ਸਿੰਧੂ ਨੇ ਕਿਹਾ, ‘‘ਯਕੀਨੀ ਤੌਰ ’ਤੇ ਇਸ ਦਾ ਕਾਫ਼ੀ ਅਸਰ ਪਿਆ, ਕਿਉਂਕਿ ਉਹ ਬੀਤੇ ਕੁੱਝ ਮਹੀਨਿਆਂ ਤੋਂ ਸਾਡੇ ਨਾਲ ਹਨ।’’ ਉਸ ਨੇ ਕਿਹਾ, ‘‘ਉਨ੍ਹਾਂ ਨੇ ਮੈਨੂੰ ਕੁੱਝ ਬਦਲਾਅ ਬਾਰੇ ਸੁਝਾਅ ਦਿੱਤੇ ਅਤੇ ਮੈਨੂੰ ਲਗਦਾ ਹੈ ਕਿ ਇਸ ਤੋਂ ਕਾਫ਼ੀ ਮਦਦ ਮਿਲੀ। ਅਸੀਂ ਇਸ ’ਤੇ ਕੰਮ ਕੀਤਾ, ਬੇਸ਼ੱਕ ਗੋਪੀ ਸਰ (ਮੁੱਖ ਕੋਚ ਪੁਲੇਲਾ ਗੋਪੀਚੰਦ) ਦੇ ਮਾਰਗ ਦਰਸ਼ਨ ਵਿੱਚ ਇਹ ਕਾਫ਼ੀ ਚੰਗਾ ਰਿਹਾ। ਮੇਰੇ ਹੁਨਰ ਵਿੱਚ ਕਾਫ਼ੀ ਵਾਧਾ ਹੋਇਆ ਅਤੇ ਹੁਣ ਵੀ ਕਾਫ਼ੀ ਸੁਧਾਰ ਹੋ ਸਕਦਾ ਹੈ।’’ ਸਿੰਧੂ ਨੂੰ ਇੱਥੇ ਕਰਵਾਏ ਪ੍ਰੋਗਰਾਮ ਦੌਰਾਨ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।

Share this story
WRITTEN BY

BREAKING