December 4, 2024
#ਪੰਜਾਬ #ਪ੍ਰਮੁੱਖ ਖ਼ਬਰਾਂ

‘ਮਿਸ਼ਨ ਇਨੋਵੇਟ ਪੰਜਾਬ’ ਤਹਿਤ ‘ਇਨੋਵੇਸ਼ਨ ਅਤੇ ਤਕਨਾਲੋਜੀ ਸੰਮੇਲਨ‘ 5 ਨਵੰਬਰ ਨੂੰ ਕਰਵਾਇਆ ਜਾਵੇਗਾ

ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਸਬੰਧਿਤ ਧਿਰਾ ਨਾਲ ਸੰਮੇਲਨ ਤੋ ਪਹਿਲਾ ਕੀਤੀ ਵਿਚਾਰ-ਚਰਚਾ
ਚੰਡੀਗੜ੍ਹ – ਮਿਸ਼ਨ ਇਨੋਵੇਟ ਪੰਜਾਬ ਨੂੰ ਹੋਰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ 5 ਨਵੰਬਰ ਨੂੰ ਇਨੋਵੇਸ਼ਨ ਅਤੇ ਤਕਨਾਲੋਜੀ ਸੰਮੇਲਨ 2019 ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦਾ ਮੰਤਵ ਪੰਜਾਬ ਨੂੰ ਨਵੀਆ ਖੋਜਾ ਲਈ ਆਲਮੀ ਥਾ ਵਜੋ ਸਥਾਪਿਤ ਕਰਨਾ ਹੈ। ਪ੍ਰਮੁੱਖ ਸਕੱਤਰ ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਸ੍ਰੀ ਰਾਕੇਸ਼ ਵਰਮਾ ਨੇ ਦੱਸਿਆ ਕਿ ਵਿਭਾਗ ਵੱਲੋ ਇਹ ਸੰਮੇਲਨ ਪੰਜਾਬ ਚੈਬਰ ਆਫ ਕਾਮਰਸ ਐਡ ਇੰਡਸਟਰੀਜ਼ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਵੇਗਾ। ਉਹਨਾ ਕਿਹਾ ਕਿ ‘ਮਿਸਨ ਇਨੋਵੇਟ ਪੰਜਾਬ’ ਤਹਿਤ ਖੋਜ ਅਤੇ ਨਵੀਨਤਾ ਲਈ ਸੁਚਾਰੂ ਮਾਹੌਲ ਵਿਕਸਿਤ ਕਰਨ ਸਬੰਧੀ ਇਕ ਪ੍ਰਭਾਵਸ਼ਾਲੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ ਤਾ ਜੋ ਮੁਕਾਬਲੇਬਾਜੀ, ਆਰਥਿਕ ਵਿਕਾਸ ਅਤੇ ਰੁਜਗਾਰ ਉੱਤਪਤੀ ਨੂੰ ਹੁਲਾਰਾ ਦਿੱਤਾ ਜਾ ਸਕੇ।ਪੰਜਾਬ ਸਟੇਟ ਕੌਸਲ ਫਾਰ ਸਾਇੰਸ ਐਡ ਤਕਨਾਲੋਜੀ ਵਿਖੇ ਵਿਦਿਅਕ ਅਤੇ ਖੋਜ ਸੰਸਥਾਵਾ ਦੇ ਮੁੱਖੀਆ ਨਾਲ ਇਸ ਸਬੰਧੀ ਰੂਪ-ਰੇਖਾ ਤਿਆਰ ਕਰਨ ਸਬੰਧੀ ਕੀਤੀ ਗਈ ਪ੍ਰੀ-ਸੰਮੇਲਨ ਮੀਟਿੰਗ ਦੌਰਾਨ ਸ੍ਰੀ ਰਾਕੇਸ਼ ਵਰਮਾ ਨੇ ਕਿਹਾ ਕਿ ਅਧੁਨਿਕ ਖੋਜ ਤੇ ਨਵੀਨਤਮ ਢਾਚੇ ਵਾਲੀਆ ਨੈਟਵਰਕਿੰਗ ਸੰਸਥਾਵਾ ਦੀ ਸਰਗਰਮ ਸ਼ਮੂਲੀਅਤ ਜ਼ਰੀਏ ਊਸਾਰੂ ਮਾਹੌਲ ਸਿਰਜਣ ਲਈ ਉਪਰਾਲੇ ਪਹਿਲਾ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ। ਉਹਨਾ ਅੱਗੇ ਕਿਹਾ ਕਿ ਇਸ ਸਬੰਧ ਵਿਚ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੀ ਅਗਵਾਈ ਹੇਠ ਪੰਜਾਬ ਰਿਸਰਚ ਐਡ ਇਨੋਵੇਸਨ ਲਈ ਇਕ ਕੌਸਲ ਸਥਾਪਤ ਕੀਤੀ ਜਾ ਚੁੱਕੀ ਹੈ। ਇਸ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਮੀਟਿੰਗ ਵਿਚ ਵੱਖ-ਵੱਖ ਮੁੱਦੇ ਜਿਵੇ ਸੰਸਥਾਵਾ ਨਾਲ ਸਾਝੇਦਾਰੀ, ਉਦਘਾਟਨੀ ਪ੍ਰੋਗਰਾਮ ਲਈ ਜਿਹਨਾ ਸ਼ਖਸ਼ੀਅਤਾ ਨੂੰ ਸੱਦਾ ਦੇਣਾ ਹੈ, ਤਕਨੀਕੀ ਸੈਸ਼ਨਾ ਦੀ ਜਾਣਕਾਰੀ, ਫੰਡਿੰਗ ਸੰਭਾਵਨਾਵਾ, ਸੰਸਥਾਵਾ/ਸਟਾਰਟ-ਅੱਪਸ ਨੂੰ ਸਨਮਾਨਿਤ ਕਰਨ ਸਬੰਧੀ ਮੁੱਦੇ ਵੀ ਵਿਚਾਰੇ ਗਏ।ਪ੍ਰਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ‘ਲਿਵਰੇਜਿੰਗ ਪੰਜਾਬ ਐਜ਼ ਲੈਡ ਆਫ ਅਪਰਚੁਨਟੀਜ਼ ਫਾਰ ਇਨੋਵੇਸ਼ਨਸ‘ ‘ਤੇ ਉਦਘਾਟਨੀ ਸੈਸ਼ਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋ ਮਿਸ਼ਨ ਇਨੋਵੇਟ ਪੰਜਾਬ ਲਾਚ ਕੀਤਾ ਜਾਵੇਗਾ, ਜਿਥੇ ਸਰਕਾਰ, ਅਕੈਡਮੀਆ, ਉਦਯੋਗਾ, ਇਨੋਵੇਸ਼ਨ ਅਤੇ ਰਿਸਰਚ ਸੰਸਥਾਵਾ ਦੇ ਕੌਮੀ ਅਤੇ ਕੌਮਾਤਰੀ ਬੁਲਾਰੇ ਰਿਸਰਚ ਅਤੇ ਇਨੋਵੇਸ਼ਨ ਲਈ ਪੰਜਾਬ ਨੂੰ ਉਭਰ ਰਹੇ ਥਾ ਵਜੋ ਦਰਸਾਉਣ ਲਈ ਉਪਲੱਬਧ ਮੌਕਿਆ ਅਤੇ ਸਮਰੱਥਾਵਾ ‘ਤੇ ਚਾਨਣਾ ਪਾਉਣਗੇ। ਉਹਨਾ ਕਿਹਾ ਕਿ ਮੁੱਖ ਮੰਤਰੀ ਸੂਬੇ ਵਿਚ ਰਿਸਰਚ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਸਬੰਧੀ ਮਿਸ਼ਨ ਇਨੋਵੇਟ ਪੰਜਾਬ, ਸੰਮੇਲਨ ਵਿਚ ਵਿਚਾਰਨ ਲਈ ਵਾਤਾਵਰਨ ਤਬਦੀਲੀ ‘ਤੇ ਡਰਾਫਟ ਸਟੇਟ ਐਕਸ਼ਨ ਪਲਾਨ (ਐਸ.ਏ.ਪੀ.ਸੀ.ਸੀ.) ਅਤੇ ਡੀ.ਐਸ.ਟੀ.ਈ., ਪੰਜਾਬ ਸਰਕਾਰ ਦੀ ਆਰ ਐਡ ਆਈ ਸੰਸਥਾਵਾ ਨਾਲ ਸਾਝੇਦਾਰੀ ਸਬੰਧੀ ਰੂਪ-ਰੇਖਾ ਵੀ ਜਾਰੀ ਕਰਨਗੇ। ਸੰਮੇਲਨ ਦੇ ਅੰਤ ਵਿਚ ਖੋਜ ਅਤੇ ਸੂਬੇ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆ ਖੋਜ ਸੰਸਥਾਵਾ/ਉਦਯੋਗਾ/ਸਟਾਰਟ-ਅੱਪਸ ਨੂੰ ਇਨੋਵੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਮੀਟਿੰਗ ਵਿਚ ਹੋਰਨਾ ਤੋ ਇਲਾਵਾ ਮਹਾਰਾਜ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ, ਬਠਿੰਡਾ ਦੇ ਉਪ-ਕੁੱਲਪਤੀ ਪ੍ਰੋ. ਮੋਹਨ ਪਾਲ ਸਿੰਘ ਇਸ਼ਰ, ਡੀ.ਏ.ਵੀ. ਯੂਨੀਵਰਸਿਟੀ, ਜਲੰਧਰ ਦੇ ਉਪ-ਕੁੱਲਪਤੀ ਡਾ. ਦੇਸ਼ ਬੰਧੂ, ਐਨ.ਆਈ.ਟੀ. ਜਲੰਧਰ ਦੇ ਡਾਇਰੈਕਟਰ ਪ੍ਰੋ. ਲਲਿਤ ਕੁਮਾਰ ਅਵਸਥੀ, ਪੀ.ਟੀ.ਯੂ. ਕਪੂਰਥਲਾ ਤੋ ਡੀਨ ਆਰ ਐਡ ਡੀ, ਆਈ.ਆਈ.ਟੀ. ਰੋਪੜ, ਪੀ.ਜੀ.ਆਈ. ਚੰਡੀਗੜ੍ਹ, ਕੇਦਰੀ ਯੂਨੀਵਰਸਿਟੀ ਬਠਿੰਡਾ, ਪਬਲਿਕ ਹੈਲਥ ਫਾਊਡੇਸ਼ਨ ਆਫ ਇੰਡੀਆ, ਨਵੀ ਦਿੱਲੀ ਅਤੇ ਪੰਜਾਬੀ ਯੂਨੀਵਰਸਿਟਚੀ ਵਰਗੀਆ ਸੰਸਥਾਵਾ ਦੇ ਪ੍ਰੋਫੈਸਰ ਅਤੇ ਸੀਨੀਅਰ ਫੈਕਲਟੀਜ਼ ਹਾਜ਼ਰ ਸਨ।