April 29, 2026
#ਪੰਜਾਬ

ਸੀ.ਈ.ਉ. ਵਲੋਂ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ

ਚੰਡੀਗੜ – ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਇੱਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਜ਼ਿਮਨੀ ਚੋਣਾਂ 2019 ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਨ ਉਨ੍ਹਾ ਰਾਜਨੀਤਿਕ ਪਾਰਟੀ ਦੇ ਆਗੂਆਂ ਨੂੰ ਈ.ਵੀ.ਐਮ./ਵੀ.ਵੀ.ਪੈਟ, ਆਦਰਸ਼ ਚੋਣ ਜ਼ਾਬਤਾ, ਚੋਣ ਖਰਚ ਨਿਗਰਾਨੀ, ਪੇਡ ਨਿਊਜ/ਮੀਡੀਆ ਸਰਟੀਫੀਕੇਸ਼ਨ ਐਂਡ ਮੋਨਿਟਰਿੰਗ ਕਮੇਟੀ(ਐਮ.ਸੀ.ਐਮ.ਸੀ.) ਨਾਮਜਦਗੀ ਪ੍ਰੀਕਿ੍ਰਆ (ਫਾਰਮ 26) ਅਤੇ ਚੋਣਾਂ ਨਾਲ ਸਬੰਧਤ ਹੋਰ ਮਾਮਲਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾ ਕਿਹਾ ਚੋਣਾਂ ਦੇ ਐਲਾਨ ਦੇ ਨਾਲ ਹੀ ਸਬੰਧਤ ਹਲਕਿਆਂ ਵਿੱਚ ਆਦਰਸ਼ ਚੋਣ ਜ਼ਬਤਾ ਲਾਗੂ ਹੋ ਗਿਆ ਹੈ। ਆਦਰਸ਼ ਚੋਣ ਜ਼ਾਬਤੇ ਬਾਰੇ ਬੋਲਦਿਆਂ ਡਾ ਰਾਜੂ ਨੇ ਕਿਹਾ ਕਿ ਇਹ ਸਾਰੀਆ ਰਾਜਨਤਿਕ ਪਾਰਟੀਆ ਨੂੰ ਬਰਾਬਰ ਦੇ ਮੌਕੇ ਦਿੰਦਾ ਹੈ ਤਾ ਜੋ ਕੋਈ ਪਾਰਟੀ ਜਾ ਉਮੀਦਵਾਰ ਪੈਸੇ ਜਾ ਤਾਕਤ ਦੀ ਵਰਤੋਂ ਕਰਕੇ ਵੋਟਰਾਂ ਨੁੰ ਪ੍ਰਭਾਵਿਤ ਨਾ ਕਰ ਸਕੇ। ਚੋਣ ਖਰਚ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਚੋਣ ਲੜ ਰਹੇ ਉਮੀਦਵਾਰ ਨੂੰ 28 ਲੱਖ ਰੁਪਏ ਖਰਚਣ ਦੀ ਖੁਲ੍ਹ ਹੈ । ਨਾਮਜਦਗੀ ਪ੍ਰੀਕਿ੍ਰਆ (ਫਾਰਮ 26) ਬਾਰੇ ਬੋਲਦਿਆਂ ਡਾ. ਰਾਜੂ ਨੇ ਰਾਜਨੀਤਕ ਪਾਰਟੀਆਂ ਦੇ ਆਗੂਆ ਨੂੰ ਫਾਰਮ 26 , ਏ ਅਤੇ ਬੀ ਬਾਰੇ ਵੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਐਫੀਡੇਵਟ ਨਾਮਜਦਗੀ ਪੱਤਰ ਦਾਖਲ਼ ਕਰਨ ਦੇ ਆਖਰੀ ਦਿਨ ਬਾਦ ਦੁਪਹਿਰ ਤਿੰਨ ਵਜੇ ਤੋਂ ਪਹਿਲਾਂ ਹਰ ਹਾਲਤ ਵਿਚ ਭਰਨਾ ਹੈ।ਜੇਕਰ ਫਾਰਮ 26 ਦਾ ਕੋਈ ਕਾਲਮ ਖਾਲੀ ਰਿਹ ਗਿਆ ਤਾਂ ਨਾਮਜਦਗੀ ਪਤਰ ਦਾਖਲ ਕਰਨ ਵਾਲੇ ਉਮੀਦਵਾਰ ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਸ਼ੁਰੂ ਹੋਣ ਤੋਂ ਪਹਿਲ਼ਾ ਹਰ ਹਾਲਤ ਪੂਰੀ ਤਰਾ ਭਰਿਆ ਹੋਇਆ ਐਫੀਡੇਵਟ ਜਮਾ ਕਰਵਾਉਣਾ ਜਰੂਰੀ ਹੋਵੇਗਾ। ਜੇਕਰ ਕੋਈ ਉਮੀਦਵਾਰ ਆਰ. ਉ. ਵਲੋਂ ਰੀਮਾਈਡਰ ਨੋਟਿਸ ਜਾਰੀ ਹੋਣ ਤੋਂ ਬਾਦ ਵੀ ਇਹ ਐਫੀਡੇਵਟ ਜਮਾ ਕਰਵਾਉਣ ਵਿੱਚ ਨਾਕਾਮ ਰਹਿੰਦਾ ਹੈ ਤਾ ਆਰ. ਉ. ਇਸ ਅਧਾਰ ਤੇ ਨਾਮਜਦਗੀ ਪੱਤਰ ਪੜਤਾਲ ਦੌਰਾਨ ਰੱਦ ਕਰ ਸਕਦਾ ਹੈ। ਇਸ ਤੋਂ ਇਲਾਵਾ ਨਾਮਜਦਗੀ ਪੱਤਰਾਂ ਦੀ ਪੜਤਾਲ ਤੋਂ ਪਹਿਲਾ ਸਹੁੰ ਚੁਕਣੀ ਵੀ ਜਰੂਰੀ ਹੈ ਅਤੇ ਉਮੀਦਵਰ ਦਾ ਨਾਮ ਜਿਸ ਵੋਟਰ ਸੂਚੀ ਵਿੱਚ ਦਰਜ ਹੈ ਉਸ ਦੀ ਤਸਦੀਕਸ਼ੁਦਾ ਕਾਪੀ ਵੀ ਜਮਾ ਕਰਵਾਏਗਾ। ਡਾ. ਰਾਜੂ ਨੇ ਦੱਸਿਆ ਕਿ ਜ਼ਿਮਨੀ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੋਰਾਨ ਕੀਤੇ ਜਾਣ ਵਾਲੇ ਖਰਚ ਦੀ ਸਹੀ ਨਿਗਰਾਨੀ ਨੂੰ ਯਕੀਨੀ ਅਤੇ ਸੁਵਿਧਾਜਨਕ ਬਨਾਉਣ ਲਈ ਵੱਖਰਾ ਖਾਤਾ ਖੁਲਵਾਣਾ ਜ਼ਰੂਰੀ ਹੈ। ਉਨ੍ਹਾਂ ਸਮੂੰਹ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਭਾਰਤ ਅਤੇ ਕੇਰਲ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਸਗੋਂ ਇਸ ਦੀ ਥਾਂ ਵਾਤਾਵਰਣ ਪੱਖੀ ਵਸਤਾ ਦੀ ਵਰਤੋਂ ਕਰਨ ।ਉਨ੍ਹਾਂ ਚੋਣ ਸਬੰਧੀ ਰੈਲੀਆਂ ਦੋਰਾਨ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।