Skip to content

ਖੁਰਾਕ ਤੇ ਸਿਵਲ ਸਪਲਾਈ ਡਾਇਰੈਕਟਰ ਨਾਲ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਵਫਦ ਵੱਲੋਂ ਮੁਲਾਕਾਤ ਵਫਦ ਵੱਲੋਂ ਮੰਗ ਪੱਤਰ ਭੇਟ

Share this story

ਚੰਡੀਗੜ੍ਹ – ਰਾਈਸ ਐਸੋਸੀਏਸ਼ਨ ਮਿਲਰਜ਼ ਪੰਜਾਬ ਦੇ ਇਕ ਵਫਦ ਵੱਲੋਂ ਅੱਜ ਇਥੇ ਸੈਕਟਰ 39 ਸਥਿਤ ਅਨਾਜ ਭਵਨ ਵਿਖੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿਤਰਾ ਨਾਲ ਮੁਲਾਕਾਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਫਦ ਵੱਲੋਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਹੇਠ ਰਾਈਸ ਮਿਲਰਜ਼ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਲਈ ਡਾਇਰੈਕਟਰ ਅਨਿੰਦਿਤਾ ਮਿਤਰਾ ਦਾ ਧੰਨਵਾਦ ਕੀਤਾ ਗਿਆ।ਵਫਦ ਦੇ ਮੈਂਬਰਾਂ ਵੱਲੋਂ ਇਸ ਮੌਕੇ ਆਪਣੀ ਕਈ ਮੰਗਾਂ ਸਬੰਧੀ ਡਾਇਰੈਕਟਰ ਨੁੂੰ ਜਾਣੂ ਕਰਵਾਇਆ ਗਿਆ। ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਧਿਆਨ ਪੂਰਵਕ ਇਨ੍ਹਾਂ ਮੰਗਾਂ ਬਾਰੇ ਸੁਣਿਆ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਮੰਗਾਂ ਸਬੰਧੀ ਮੰਤਰੀ ਜੀ ਦੇ ਧਿਆਨ ਵਿੱਚ ਜਲਦ ਲਿਆਉਗੇ। ਵਫਦ ਵਿੱਚ ਸ੍ਰੀ ਗਿਆਨ ਚੰਦ ਭਾਰਦਵਾਜ, ਪ੍ਰਧਾਨ ਰਾਈਸ ਮਿਲਰਜ਼ ਐਸੋਸੀਏਸ਼ਨ, ਸਤਪ੍ਰਕਾਸ਼ ਗੋਇਲ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਜਨਰਲ ਸੈਕਟਰੀ, ਅਸ਼ਵਨੀ ਕੁਮਾਰ ਪ੍ਰਧਾਨ ਸਮਾਣਾ ਯੂਨਿਟ, ਸ੍ਰੀ ਅਮਨ ਪੰਜਰਥ ਪ੍ਰਧਾਨ ਸੁਨਾਮ ਯੂਨਿਟ, ਰਜਨੀਸ਼ ਕਾਂਸਲ, ਹਰਪ੍ਰੀਤ ਸਿੰਘ ਢਿਲੋਂ, ਪ੍ਰਵੀਨ ਜੈਨ, ਜੈਪਾਲ ਗੋਇਲ, ਮਿਸਟਰ ਅੰਕੁਰ ਪ੍ਰਧਾਨ ਜਗਰਾਉਂ ਯੂਨਿਟ, ਰੋਹਿਤ ਗਰਗ ਅਤੇ ਮੋਕੁੰਸ਼ ਅਗਰਵਾਲ ਹਾਜ਼ਰ ਸਨ।

Share this story
WRITTEN BY

BREAKING