ਅਮਰੀਕਾ ਵਿੱਚ ਭੂਚਾਲ ਦੇ ਤੇਜ਼ ਝਟਕੇ
ਵਾਸ਼ਿੰਗਟਨ – ਅਮਰੀਕਾ ਵਿੱਚ ਪੁਏਟਰ ਰਿਕੋ ਦੇ ਸਨ ਅੰਟੋਨੀਆ ਵਿੱਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਲੱਗੇ| ਅਮਰੀਕੀ ਮੌਸਮ ਵਿਭਾਗ ਮੁਤਾਬਕ ਤੜਕੇ 3.23 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਇਸ ਦੀ ਤੀਬਰਤਾ 6.0 ਮਾਪੀ ਗਈ, ਹਾਲਾਂਕਿ ਬਾਅਦ ਇਸ ਦੀ ਤੀਬਰਤਾ 5.3 ਵੀ ਦੱਸੀ ਗਈ| ਅਜੇ ਤਕ ਭੂਚਾਲ ਕਾਰਨ ਹੋਣ ਵਾਲੇ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ| ਜ਼ਿਕਰਯੋਗ ਹੈ ਕਿ 29 ਅਗਸਤ ਨੂੰ ਵੀ ਇੱਥੇ ਭੂਚਾਲ ਦੇ ਤੇਜ਼ ਝਟਕੇ ਲੱਗੇ ਸਨ, ਜਿਸ ਦੀ ਤੀਬਰਤਾ 6.2 ਸੀ ਤੇ ਇਸ ਤੋਂ ਪਹਿਲਾਂ 6 ਜੁਲਾਈ, 2019 ਨੂੰ 7.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ|






