ਲੁਟੇਰਾ ਗਿਰੋਹ ਦੇ 3 ਮੈਂਬਰ ਕਾਬੂ -30 ਮੋਬਾਈਲ ਬਰਾਮਦ
ਲੁਧਿਆਣਾ – ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਟਿੱਬਾ ਰੋਡ ਮਹਾਤਮਾ ਕਲੋਨੀ ਵਿਖੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਲੁਟੇਰਾ ਗਿਰੋਹ ਦੇ 3 ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 30 ਮੋਬਾਈਲ 1 ਦਾਤ ਬਰਾਮਦ ਕੀਤੀ ਹੈ ਜਿਸ ਨਾਲ ਦੋਸ਼ੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ> ਡੀ ਸੀ ਪੀ ਡੀ ਸਿਮ੍ਰਤਪਾਲ ਸਿੰਘ ਢੀਂਡਸਾ ਏ ਸੀ ਪੀ ਕ੍ਰਾਈਮ ਸੁਰਿੰਦਰ ਮੋਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਸੀ ਆਈ ਏ 2 ਇੰਚਾਰਜ ਪ੍ਰਵੀਨ ਰਣਦੇਵ ਨੂੰ ਗੁਪਤ ਸੂਚਨਾ ਮਿਲੀ ਕਿ ਟਿੱਬਾ ਰੋਡ ਇਲਾਕੇ ਲੁਟੇਰਾ ਗਿਰੋਹ ਦੇ ਮੈਂਬਰ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਚ ਘੁੰਮ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਟਿੱਬਾ ਰੋਡ ਮਹਾਤਮਾ ਕਲੋਨੀ ਚ ਨਾਕੇਬੰਦੀ ਦੌਰਾਨ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰ ਲਿਆ ਅਤੇ ਓਹਨਾ ਦੀ ਨਿਸ਼ਾਨ ਦੇਹੀ ਤੇ ਉਹਨਾਂ ਦੇ ਕਬਜ਼ੇ ਵਿਚੋਂ ਰਾਹਗੀਰਾਂ ਕੋਲੋ ਲੁਟੇ 30 ਮੋਬਾਈਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕਰ ਲਿਆ ਫੜੇ ਗਏ ਦੋਸ਼ੀਆ ਦੀ ਪਹਿਚਾਣ ਨੈਸ਼ਨਲ ਕਲੋਨੀ ਨਿਵਾਸੀ ਵਿਵੇਕ ਉਰਫ ਗੋਲੂ , ਭਰਪੂਰ ਨਗਰ ਨਿਵਾਸੀ ਅਜੈ ਕੁਮਾਰ ਉਰਫ ਕਾਲੀ , ਬਾਬਾ ਨਾਮ ਦੇਵ ਕਲੋਨੀ ਨਿਵਾਸੀ ਸੋਨੂ , ਵਜੋਂ ਹੋਈ ਪੁਲਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਦੋਸ਼ੀ ਹੁਣ ਤੱਕ ਟਿੱਬਾ ਰੋਡ ਤਾਜਪੁਰ ਰੋਡ , ਮਹਾਵੀਰ ਕਲੋਨੀ , ਕੱਕਾ ਰੋਡ ਆਦਿ ਇਲਾਕਿਆਂ ਵਿਚ ਵਾਰਦਾਤਾਂ ਨੂੰ ਅੰਜਾਮ ਦੇ ਚੁਕੇ ਹਨ ਪੁਲਸ ਅਨੁਸਾਰ ਫੜੇ ਗਏ ਦੋਸ਼ੀ ਵਿਵੇਕ ਉਰਫ ਗੋਲੀ ਤੇ ਕਈ ਥਾਣਿਆਂ ਵਿਚ ਅੱਧਾ ਦਰਜਨ ਤੋਂ ਵੱਧ ਮਾਮਲੇ ਦਰਜ ਹਨ ਅਤੇ ਉਹ ਇਕ ਮਾਮਲੇ ਚੋ ਅਦਾਲਤ ਵਲੋਂ ਭਗੋੜਾ ਘੋਸ਼ਿਤ ਕੀਤਾ ਜਾ ਚੁੱਕਾ ਹੈ ਜਦ ਕਿ ਦੋਸ਼ੀ ਅਜੇ ਉਰਫ ਕਾਲੀ ਤੇ ਚੋਰੀ ਦੇ ਵੱਖ ਵੱਖ ਥਾਣਿਆਂ ਚ 3 ਮਾਮਲੇ ਦਰਜ ਹਨ ਪੁਲਸ ਨੇ ਤਿੰਨਾ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।






