May 1, 2026
#ਖੇਡਾਂ

ਬੰਗਾਲ ਨੇ ਰੋਮਾਂਚਕ ਮੁਕਾਬਲੇ ਤ ਤੇਲੁਗੂ ਨੂੰ ਹਰਾਇਆ

ਮਨਿੰਦਰ ਸਿੰਘ ਦੇ 17 ਅੰਕਾਂ ਦੀ ਮਦਦ ਨਾਲ ਬੰਗਾਲ ਵਾਰੀਅਸ ਨੇ ਪ੍ਰੋ ਕਬੱਡੀ ਲੀਗ ‘ਚ ਬੁੱਧਵਾਰ ਨੂੰ ਤੇਲੁਗੂ ਟਾਇਟਨਸ ਨੂੰ 40-39 ਨਾਲ ਹਰਾਇਆ। ਇਸ ਜਿੱਤ ਨਾਲ ਬੰਗਾਲ ਪ੍ਰੋ ਕਬੱਡੀ ਲੀਗ ਦੀ ਅੰਕ ਸੂਚੀ ‘ਚ ਚੋਟੀ ਦੇ ਸਥਾਨ ‘ਤੇ ਪਹੁੰਚ ਗਿਆ ਹੈ। ਬੰਗਾਲ ਦੇ 19 ਮੈਚਾਂ ‘ਚ 73 ਅੰਕ ਹਨ ਤੇ ਉਹ ਦਿੱਲੀ ਦਬੰਗ ਤੋਂ ਇਕ ਅੱਗੇ ਹੋ ਗਿਆ ਹੈ। ਦਿੱਲੀ ਦੇ 17 ਮੈਚਾਂ ‘ਚ 72 ਅੰਕ ਹਨ। ਸਿਧਾਰਥ ਦੇਸਾਈ ਨੇ ਟਾਈਨਟਸ ਵਲੋਂ 15 ਅੰਕ ਬਣਾਏ ਪਰ ਇਸ ਹਾਰ ਨਾਲ ਉਸਦੀ ਟੀਮ ਦੀ ਪਲੇਆਫ ਦੀ ਉਮੀਦਾਂ ਨੂੰ ਕਰਾਰਾ ਝੱਟਕਾ ਲੱਗਾ ਹੈ। ਤੇਲੁਗੂ ਦੇ 17 ਮੈਚਾਂ ‘ਚ 34 ਅੰਕ ਹਨ ਤੇ ਉਹ 12 ਟੀਮਾਂ ਦੀ ਲੀਗ ‘ਚ 11ਵੇਂ ਸਥਾਨ ‘ਤੇ ਹੈ।