ਪਸ਼ੂਆਂ ਲਈ ਖੇਤਾਂ ‘ਚ ਚਾਰਾ ਲੈਣ ਗਿਆ ਨਾਬਾਲਗ ਲੜਕਾ ਖੂਹ ‘ਚ ਡਿੱਗਿਆ
ਲੜਕੇ ਵੱਲੋਂ ਰੌਲਾ ਪਾਉਣ ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਜਦੋਂ ਜਹਿਦ ਨਾਲ ਕੱਢਿਆ ਬਾਹਰ
ਰਾਜਪੁਰਾ – ਪਿਛਲੇ ਕੁਝ ਮਹੀਨੇ ਪਹਿਲਾਂ ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਪਿੰਡ ਭਗਵਾਨਪੁਰਾ ਦੇ ਨਾਬਾਲਗ ਲੜਕੇ ਅਤੇ ਵੀਰ ਸਿੰਘ ਦੀ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਕੇ ਮੌਤ ਹੋ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਪਏ ਸਾਰੇ ਖੁੱਲ੍ਹੇ ਬੋਰ ਵੈਲਾਂ ਅਤੇ ਖੂਹਾਂ ਨੂੰ ਬੰਦ ਕਰਨ ਦੇ ਦਿੱਤੇ ਗਏ ਆਦੇਸ਼ਾਂ ਤੋਂ ਬਾਅਦ ਵੀ ਨੇੜ ਦੇ ਪਿੰਡਾਂ ਵਿੱਚ ਖੂਹ ਖੁੱਲ੍ਹੇ ਪਏ ਹਨ ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਬੀਤੀ ਸ਼ਾਮ ਬਨੂੜ ਤੋਂ ਤੇਪਲਾ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਪੈਂਦੇ ਪਿੰਡ ਬਾਸਮਾਂ ਦੇ ਇੱਕ ਨਾਬਾਲਗ ਲੜਕੇ ਦੇ ਖੁੱਲ੍ਹੇ ਪਏ ਖੂਹ ਵਿੱਚ ਡਿੱਗ ਜਾਣ ਤੇ ਇਸ ਹਾਦਸੇ ਵਿੱਚ ਉਸ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ ।ਜਾਣਕਾਰੀ ਅਨੁਸਾਰ ਬੀਤੀ ਸ਼ਾਮ ਛੇ ਵਜੇ ਦੇ ਕਰੀਬ ਪਿੰਡ ਬਾਸਮਾ ਦਾ 14 ਸਾਲਾ ਨਾਬਾਲਗ ਗੁਰਜੀਤ ਸਿੰਘ ਆਪਣੇ ਦੋਸਤ ਨਾਲ ਘਰ ਵਿੱਚ ਪਸ਼ੂਆਂ ਲਈ ਚਾਰਾ ਲੈਣ ਲਈ ਖੇਤਾਂ ਵਿੱਚ ਚਲਾ ਗਿਆ ਜਦੋਂ ਉਹ ਖੇਤਾਂ ਵਿੱਚ ਪਹੁੰਚੇ ਤਾਂ ਦੋਵੇਂ ਅਲੱਗ -ਅਲੱਗ ਅਲੱਗ ਥਾਵਾਂ ਤੋਂ ਚਾਰਾ ਕੱਟਣ ਲੱਗ ਪਏ ਜਿੱਥੋਂ ਗੁਰਜੀਤ ਸਿੰਘ ਚਾਰਾ ਕੱਟ ਰਿਹਾ ਸੀ ਉੱਥੇ ਇੱਕ ਪੁਰਾਣਾ ਖੁੱਲ੍ਹਾ ਖੂਹ ਪਿਆ ਸੀ ਤੇ ਅਚਾਨਕ ਉਹ ਉਸ ਵਿੱਚ ਡਿੱਗ ਗਿਆ ਤੇ ਉਹ ਉੱਚੀ ਉੱਚੀ ਰੌਲਾ ਪਾਣ ਲੱਗ ਗਿਆ ।ਇਹ ਰੌਲਾ ਸੁਣ ਕੇ ਉਸ ਦਾ ਦੂਜਾ ਸਾਥੀ ਉਥੇ ਆ ਗਿਆ ਤੇ ਉਸ ਨੇ ਦੇਖਿਆ ਕਿ ਉਹ ਖੂਹ ਵਿਚ ਡਿੱਗਾ ਪਿਆ ਰੌਲਾ ਪਾ ਰਿਹਾ ਹੈ ਇਸ ਘਟਨਾ ਦੀ ਸੂਚਨਾ ਉਸ ਨੇ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ।ਇਹ ਸੂਚਨਾ ਮਿਲਣ ਤੇ ਪਿੰਡ ਵਿੱਚ ਇੱਕ ਦਮ ਅਫ਼ਰਾ ਤਫ਼ਰੀ ਮੱਚ ਗਈ ਤੇ ਉਸ ਦਾ ਪਿਤਾ ਬਲਬੀਰ ਸਿੰਘ ,ਸਰਪੰਚ ਤਰਸੇਮ ਲਾਲ, ਪੰਚ ਪਰਮਜੀਤ ਸਿੰਘ ਪੰਮੀਤੇ ਹੋਰ ਵਸਨੀਕ ਉਸ ਥਾਂ ਤੇ ਪਹੁੰਚ ਗਏ ਤੇ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਉਸ ਨਾਬਾਲਗ ਲੜਕੀ ਨੂੰ ਖੂਹ ਵਿੱਚ ਕੱਢਿਆ।ਖੂਹ ਵਿੱਚੋਂ ਡਿੱਗਿਆ ਕਾਰਨ ਉਹ ਲੱਭਣ ਨਾਬਾਲਗ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਚ ਸਥਿਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਣਯੋਗ ਹੈ ਕਿ ਖੂਹ ਵਿੱਚ ਡਿੱਗੇ ਨਾਬਾਲਿਗ ਲੜਕੇ ਨੂੰ ਜੇਕਰ ਕੱਢਣ ਵਿੱਚ ਹੋਰ ਦੇਰ ਹੋ ਜਾਂਦੀ ਤਾਂ ਕੋਈ ਵੱਡੀ ਘਟਨਾ ਵਾਪਰਨ ਤੋਂ ਇਨਕਾਰ ਨਹੀਂ ਸੀ ਕੀਤਾ ਜਾ ਸਕਦਾ ਅਤੇ ਲੜਕਾ ਇੱਕ ਦਮ ਘਬਰਾ ਗਿਆ। ਕਿਸਾਨ ਆਗੂ ਬਲਵੰਤ ਸਿੰਘ ਨਡਿਆਲੀ, ਭੁਪਿੰਦਰ ਸਿੰਘ ਨਡਿਆਲੀ ।ਪਿੰਡ ਬਾਸਮਾਂ ਦੇ ਸਰਪੰਚ ਤਰਸੇਮ ਲਾਲ, ਸਰਪੰਚ ਪਾਲਾ ਸਿੰਘ ਬਾਸਮਾਂ ਕਲੋਨੀ, ਜਸਪਾਲ ਸਿੰਘ ਨੰਦਗੜ੍ਹ, ਰਿੰਕੂ ਸ਼ੰਭੂ ਕਲਾਂ ,ਨੰਬਰਦਾਰ ਕੁਲਦੀਪ ਸਿੰਘ ਮਾਨ ਤੋਂ ਇਲਾਵਾ ਹੋਰ ਬਹੁਤ ਸਾਰੇ ਵਸਨੀਕਾਂ ਨੇ ਪਿੰਡਾਂ ਵਿੱਚ ਖੁੱਲ੍ਹੇ ਪਏ ਖੂਹਾਂ ਨੂੰ ਜੰਗਲੇ ਲਗਾ ਕੇ ਤੱਕ ਕਰਨ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਤਾਂ ਜੋ ਅਜਿਹੀ ਘਟਨਾਵਾਂ ਵਾਪਰਨ ਤੋਂ ਰੋਕਿਆ ਜਾ ਸਕੇ।






