Skip to content

ਪੰਜਾਬ ਸਰਕਾਰ ਨੇ ਟਾਟਾ ਗਰੁੱਪ ਨੂੰ ਮੁਹਾਲੀ ਕੌਮਾਂਤਰੀ ਅੱਡੇ ਤੋਂ ਹੋਰ ਵਿਦੇਸ਼ੀ ਤੇ ਘਰੇਲੂ ਉਡਾਣਾਂ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ

Share this story

ਮਨਪ੍ਰੀਤ ਤੇ ਸਿੰਗਲਾ ਦੀ ਅਗਵਾਈ ਹੇਠ ਇਨਵੈਸਟ ਪੰਜਾਬ ਦੇ ਵਫਦ ਵੱਲੋਂ ਹਿੰਦੂਜਾ ਗਰੁੱਪ ਨਾਲ ਭੇਟ

ਮੁੰਬਈਂ – ਪੰਜਾਬ ਸਰਕਾਰ ਨੇ ਟਾਟਾ ਗਰੁੱਪ ਨੂੰ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ੀ ਤੇ ਘਰੇਲੂ ਉਡਾਣਾਂ ਨਵੀਆਂ ਸ਼ੁਰੂ ਕਰਨ ਲਈ ਉਤਸ਼ਾਹਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਗਰੁੱਪ ਮੁਹਾਲੀ ਤੋਂ ਸਿੰਗਾਪੁਰ ਤੇ ਲੰਡਨ ਅਤੇ ਮੁਹਾਲੀ ਤੋਂ ਅੰਮ੍ਰਿਤਸਰ ਤੇ ਜੈਪੁਰ ਲਈ ਘੱਟ ਖਰਚੇ ਵਾਲੀਆਂ ਉਡਾਣਾਂ ਸ਼ੁਰੂ ਕਰੇ। ਟਾਟਾ ਗਰੁੱਪ ਨੇ ਸੂਬਾ ਸਰਕਾਰ ਵੱਲੋਂ ਦਿਖਾਈ ਦਿਲਚਸਪੀ ‘ਤੇ ਸਕਰਾਤਮਕ ਰਵੱਈਆ ਰੱਖਦਿਆਂ ਇਸ ਉਪਰ ਵਿਚਾਰ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਇਹ ਮੰਗ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰਾ ਸਿੰਗਲਾ ਦੀ ਅਗਵਾਈ ਹੇਠ ਇਨਵੈਸਟ ਪੰਜਾਬ ਦੇ ਵਫਦ ਵੱਲੋਂ ਮੁੰਬਈ ਵਿਖੇ ਟਾਟਾ ਸੰਨਜ਼ ਦੇ ਪ੍ਰਧਾਨ (ਬੁਨਿਆਦੀ ਢਾਂਚਾ, ਰੱਖਿਆ ਤੇ ਐਰੋਸਪੇਸ) ਬਨਮਾਲੀ ਅਗਰਾਵਾਲਾ ਅਤੇ ਟਾਟਾ ਪਾਵਰ ਲਿਮਟਿਡ ਦੇ ਸੀ.ਈ.ਓ. ਤੇ ਐਮ.ਡੀ. ਪ੍ਰਵੀਰ ਸਿਨਹਾ ਨਾਲ ਕੀਤੀ ਮੀਟਿੰਗ ਦੌਰਾਨ ਰੱਖੀ ਗਈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਿਵੇਸ਼ ਕਰਨ ਲਈ ਉਦਯੋਗਪਤੀਆਂ ਤੇ ਨਿਵੇਸ਼ਕਾਂ ਨੂੰ ਸੱਦਾ ਪੱਤਰ ਦੇਣ ਦੇ ਸਿਲਸਿਲੇ ਵਜੋਂ ਇਨਵੈਸਟ ਪੰਜਾਬ ਦੇ ਤਿੰਨ ਰੋਜ਼ਾ ਮੁੰਬਈ ਦੌਰੇ ਮੌਕੇ ਟਾਟਾ ਗਰੁੱਪ ਨਾਲ ਮੀਟਿੰਗ ਕਰਦਿਆਂ ਵਿੱਤ ਮੰਤਰੀ ਸ੍ਰੀ ਬਾਦਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਵਸਦੇ ਪੰਜਾਬੀਆਂ ਦੇਖਦਿਆਂ ਮੁਹਾਲੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਵਧਾਉਣ ਦੀ ਜ਼ਰੂਰਤ ਹੈ ਜਿਸ ਨਾਲ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਮੁਹਾਲੀ ਤੋਂ ਲੰਡਨ ਤੇ ਸਿੰਗਾਪੁਰ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਅਥਾਹ ਸਮਰੱਥਾ ਹੋਣ ਕਰਕੇ ਇਨ੍ਹਾਂ ਨੂੰ ਬਹੁਤ ਭਰਵਾਂ ਹੁਲਾਰਾ ਮਿਲੇਗਾ। ਵਿੱਤ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਰੋਜ਼ਾਨਾ ਸਵਾ ਲੱਖ ਦੇ ਕਰੀਬ ਸ਼ਰਧਾਲੂ ਆਉਂਦੇ ਹਨ ਜਿਸ ਲਈ ਇਸ ਇਤਿਹਾਸਕ ਤੇ ਧਾਰਮਿਕ ਸ਼ਹਿਰ ਨੂੰ ਸੂਬੇ ਦੀ ਰਾਜਧਾਨੀ ਨਾਲ ਹਵਾਈ ਰਾਸਤੇ ਨਾਲ ਸਿੱਧਾ ਜੋੜਨ ਲਈ ਘੱਟ ਖਰਚੇ ਵਾਲੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ।ਇਸੇ ਤਰ੍ਹਾਂ ਪੰਜਾਬ, ਚੰਡੀਗੜ੍ਹ ਦੇ ਨਾਲ ਰਾਜਸਥਾਨ ਆਉਣ ਵਾਲੇ ਸੈਲਾਨੀਆਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਮੁਹਾਲੀ ਤੋਂ ਜੈਪੁਰ ਨੂੰ ਘੱਟ ਖਰਚੇ ਵਾਲੀ ਉਡਾਣ ਸ਼ੁਰੂ ਕੀਤੀ ਜਾਵੇ।

Share this story
WRITTEN BY

BREAKING