May 1, 2026
#ਪੰਜਾਬ #ਪ੍ਰਮੁੱਖ ਖ਼ਬਰਾਂ

ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਬਾਜਵਾ ਵਲੋਂ `ਇਮਰਜਿੰਗ ਇਸ਼ੂਜ ਇੰਨ ਇੰਡੀਆ` ਪੁਸਤਕ ਜਾਰੀ

ਪੁਸਤਕ ਪ੍ਰੋ: ਰਾਵਿੰਦਰ ਸਿੰਘ ਵਲੋਂ ਔਰਤਾਂ ਦੀ ਸੁਰਿੱਖਿਆ ਅਤੇ ਖੇਤੀ ਸੰਕਟ ਬਾਰੇ ਲਿਖੀ ਗਈ ਹੈ
ਚੰਡੀਗੜ੍ਹ – ਪੰਜਾਬ ਦੇ ਪੇਂਡੂ ਵਿਕਾਸ ਅਤੇ ਉੱਚੇਰੀ ਸਿੱਖਿਆ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਆਪਣੇ ਗ੍ਰਹਿ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਪ੍ਰੋ: ਰਾਵਿੰਦਰ ਸਿੰਘ ਵਲੋਂ ਔਰਤਾਂ ਦੀ ਸੁਰਿੱਖਿਆ ਅਤੇ ਖੇਤੀ ਸੰਕਟ ਵਰਗੇ ਅਹਿਮ ਮੁੱਦਿਆਂ ਨੂੰ ਉਭਾਰਦੀ ਪੁਸਤਕ `ਇਮਰਜਿੰਗ ਇਸ਼ੂਜ ਇੰਨ ਇੰਡੀਆ` ਜਾਰੀ ਕੀਤੀ।ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਅਜਿਹੇ ਕਾਰਜ਼ ਸਮਾਜ ਵਿਚਲੇ ਕਈ ਮਸਲਿਆਂ ਦੇ ਹੱਲ ਕੱਢਣ ਵਿਚ ਕਾਫੀ ਸਹਾਈ ਹੁੰਦੇ ਹਨ ਅਤੇ ਖੋਜਾਰਥੀਆਂ ਲਈ ਬਹੁਤ ਮੱਦਦਗਾਰ ਸਾਬਤ ਹੁੰਦੇ ਹਨ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੇ ਇਸ ਦੌਰ ਵਿਚ ਵਿਕਸਤ ਦੇਸਾਂ ਦੀ ਕਤਾਰ ਚ ਖੜ੍ਹੇ ਹੋਣ ਲਈ ਭਾਰਤ ਨੂੰ ਨਿੱਤ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚਿੰਤਕ, ਖੋਜਾਰਥੀ ਤੇ ਸੂਝਵਾਨ ਲੋਕ ਅੱਗੇ ਆਉਣ ਤਾਂ ਅਜਿਹੇ ਰੁਝਾਨਾਂ ਦਾ ਸਕਾਰਤਮਿਕ ਹੱਲ ਲੱਭਿਆ ਜਾ ਸਕਦਾ ਹੈ।ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਰਾਜਨੀਤੀ ਸਾਸਤਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਰਾਵਿੰਦਰ ਸਿੰਘ ਵਲੋਂ ਸੰਪਾਦਿਤ ਕੀਤੀ ਗਈ ਇਸ ਪੁਸਤਕ ਵਿਚ ਸਮਾਜਿਕ, ਰਾਜਨੀਤੀ, ਆਰਥਿਕ ਤੇ ਹੋਰਨਾਂ ਕਈ ਅਹਿਮ ਚਲੰਤ ਵਿਸ਼ਿਆਂ ਨੂੰ ਖੋਜ ਅਧਾਰਤ ਬੜੀ ਬਰੀਕੀ ਨਾਲ ਪੇਸ਼ ਕੀਤਾ ਗਿਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਜ਼ਰ ਸਿੰਘ ਮਾਨਸ਼ਾਹੀਆ ਵਿਧਾਇਕ ਹਲਕਾ ਮਾਨਸਾ, ਸ. ਗੁਰਦਰਸ਼ਨ ਸਿੰਘ ਬਾਹੀਆ ਓ.ਐਸ.ਡੀ ਉੱਚੇਰੀ ਸਿੱਖਿਆ ਮੰਤਰੀ, ਸ. ਬਲਵਿੰਦਰ ਸਿੰਘ ਧਾਲੀਵਾਲ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ, ਪ੍ਰੋ: ਅੰਬੇਸ਼ ਭਾਰਦਵਾਜ ਅਤੇ ਪੋ੍ਰ: ਕਲੁਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ।