ਪ੍ਰਸ਼ਾਂਤ ਟਾਪੂ ਸਮੂਹ ਦੇ ਦੇਸ਼ਾਂ ਨੂੰ ਮੋਦੀ ਦੇਣਗੇ 15 ਕਰੋੜ ਡਾਲਰ ਦੀ ਕਰਜ਼ ਮਦਦ
ਸੌਰ, ਨਵਿਆਉਣਯੋਗ ਊਰਜਾ ਅਤੇ ਜਲਵਾਯੂ ਸਬੰਧੀ ਪ੍ਰਾਜੈਕਟਾਂ ਲਈ ਹੋਵੇਗੀ ਸਹਾਇਤਾ
ਵਾਸ਼ਿੰਗਟਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸ਼ਾਂਤ ਟਾਪੂ ਸਮੂਹ ਦੇ ਦੇਸ਼ਾਂ ਨੂੰ ਸੌਰ, ਨਵਿਆਉਣਯੋਗ ਊਰਜਾ ਅਤੇ ਜਲਵਾਯੂ ਸਬੰਧੀ ਪ੍ਰਾਜੈਕਟਾਂ ਲਈ ਲੋੜ ਦੇ ਆਧਾਰ ‘ਤੇ 15 ਕਰੋੜ ਡਾਲਰ ਦੀ ਕਰਜ਼ ਮਦਦ ਦੇਣ ਦਾ ਐਲਾਨ ਕੀਤਾ ਹੈ। 74ਵੇਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐਨ.ਜੀ.ਏ.) ਸੈਸ਼ਨ ਤੋਂ ਵੱਖ ਆਯੋਜਿਤ ਪ੍ਰਸ਼ਾਂਤ ਟਾਪੂ ਸਮੂਹ ਦੇ ਵਿਕਾਸਸ਼ੀਲ ਦੇਸ਼ਾਂ (ਪੀ.ਐੱਸ.ਆਈ.ਡੀ.ਐੱਸ.) ਦੇ ਨੇਤਾਵਾਂ ਨਾਲ ਬੈਠਕ ਵਿੱਚ ਮੋਦੀ ਨੇ ਪੀ.ਐੱਸ.ਆਈ.ਡੀ.ਐੱਸ. ਮੈਂਬਰ ਦੇਸ਼ਾਂ ਵਿੱਚ ਵਿਕਾਸ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਕੁੱਲ 1ਕਰੋੜ 20 ਲੱਖ ਡਾਲਰ ਵੰਡੇ ਜਾਣ ਦਾ ਐਲਾਨ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਪੀ.ਐੱਮ. ਮੋਦੀ ਨੇ ਪੀ.ਐੱਸ.ਆਈ.ਡੀ.ਐੱਸ. ਦੇ ਨੇਤਾਵਾਂ ਨਾਲ ਬਹੁਪੱਖੀ ਮੁਲਾਕਾਤ ਕੀਤੀ ਹੈ। ਇਸ ਬੈਠਕ ਵਿੱਚ ਫਿਜੀ, ਕਿਰੀਬਾਤੀ ਗਣਰਾਜ, ਮਾਰਸ਼ਲ ਆਈਲੈਂਡ, ਫੇਡਰੇਟੇਡ ਸਟੇਟਸ ਆਫ ਮਾਈਕ੍ਰੋਨੇਸ਼ੀਆ, ਨੋਰੂਗਣਰਾਜ, ਪਲਾਊ ਗਣਰਾਜ, ਪਾਪੂਆ ਨਿਊ ਗਿਨੀ, ਸਮੋਆ, ਸੋਲੋਮਨ ਆਈਲੈਂਡ, ਟੋਂਗਾ, ਤੁਵਾਲੁ ਅਤੇ ਵਾਨੁਆਤੁ ਦੇ ਵਫਦਾਂ ਦੇ ਪ੍ਰਮੁੱਖਾਂ ਨੇ ਹਿੱਸਾ ਲਿਆ। ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ‘ਸਭਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ’ ਦੇ ਮੂਲ ਮੰਤਰ ਦੇ ਤਹਿਤ ਮੋਦੀ ਨੇ ਪੀ.ਐੱਸ.ਆਈ.ਡੀ.ਐੱਸ. ਦੇਸ਼ਾਂ ਵਿੱਚ ਵਿਕਾਸ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਇੱਕ ਕਰੋੜ 20ਲੱਖ ਡਾਲਰ (ਪੀ.ਐੱਸ.ਆਈ.ਡੀ.ਐੱਸ. ਦੇ ਹਰੇਕ ਦੇਸ਼ ਲਈ 10 ਲੱਖ ਡਾਲਰ) ਵੰਡੇ ਜਾਣ ਦਾ ਐਲਾਨ ਕੀਤਾ। ਇਸ ਵਿੱਚ ਦੱਸਿਆ ਗਿਆ ਕਿ ਇਸ ਦੇ ਇਲਾਵਾ 15 ਕਰੋੜ ਡਾਲਰ ਦੀ ਕਰਜ਼ ਮਦਦ ਦਾ ਐਲਾਨ ਕੀਤਾ ਗਿਆ ਜੋ ਪੀ.ਐੱਸ.ਆਈ.ਡੀ.ਐੱਸ. ਆਪਣੇ-ਆਪਣੇ ਦੇਸ਼ ਦੇ ਮੁਤਾਬਕ ਸੌਰ, ਨਵਿਆਉਣਯੋਗ ਊਰਜਾ ਅਤੇ ਜਲਵਾਯੂ ਸਬੰਧੀ ਪ੍ਰਾਜੈਕਟਾਂ ਲਈ ਲੈ ਸਕਦੇ ਹਨ।ਮੋਦੀ ਨੇ ਕਿਹਾ ਭਾਰਤ ਅਤੇ ਪੀ.ਐੱਸ.ਆਈ.ਡੀ.ਐੱਸ. ਦੇ ਸਾਂਝੇ ਮੁੱਲ ਅਤੇ ਸਾਂਝੇ ਭਵਿੱਖ ਹਨ। ਉਨ੍ਹਾਂ ਨੇ ਹੋਰ ਦੇਸ਼ਾਂ ਨੂੰ ਵੀਇਸ ਪਹਿਲ ਨਾਲ ਜੁੜਨ ਲਈ ਸੱਦਾ ਦਿੱਤਾ। ਮੋਦੀ ਨੇ ਆਫਤ ਰੋਕਥਾਮ ਬੁਨਿਆਦੀ ਗਠਜੋੜ (ਸੀ.ਡੀ.ਆਰ.ਆਈ.) ਵਿੱਚ ਸ਼ਾਮਿਲ ਹੋਣ ਲਈ ਪੀ.ਐੱਸ.ਆਈ. ਡੀ.ਐੱਸ. ਦੇ ਨੇਤਾਵਾਂ ਨੂੰ ਸੱਦਾ ਦਿੱਤਾ। ਮੰਤਰਾਲੇ ਨੇ ਦੱਸਿਆ ਕਿ ਮੋਦੀ ਨੇ ਲੋਕਾਂ ਵਿੱਚ ਆਪਸੀ ਸੰਪਰਕ ਵਧਾਉਣ ਲਈ ‘ਵਿਸ਼ੇਸ਼ ਸੈਲਾਨੀ ਪ੍ਰੋਗਰਾਮ’ ਦਾ ਐਲਾਨ ਕੀਤਾ ਜਿਸ ਦੇ ਤਹਿਤ ਇਨ੍ਹਾਂ ਦੇਸ਼ਾਂ ਦੇ ਵਿਸ਼ੇਸ਼ ਲੋਕ ਭਾਰਤ ਦੀ ਯਾਤਰਾ ਕਰ ਸਕਦੇ ਹਨ। ਬਿਆਨ ਵਿੱਚ ਦੱਸਿਆ ਗਿਆ ਕਿ ਉੱਚ ਪੱਧਰ ‘ਤੇ ਸੰਪਰਕ ਵਧਾਉਣ ਲਈ ਮੋਦੀ ਨੇ 2020 ਵਿੱਚ ਪੋਰਟਮੋਰੇਸਬੀ ਵਿੱਚ ਆਯੋਜਿਤ ਹੋਣ ਵਾਲੇ ਤੀਜੇ ਐੱਫ.ਆਈ.ਪੀ. ਆਈ.ਸੀ. ਸੰਮੇਲਨ ਲਈ ਸਾਰੇ ਨੇਤਾਵਾਂ ਨੂੰ ਸੱਦਾ ਦਿੱਤਾ।






