May 24, 2026
#ਪੰਜਾਬ

ਭਗਵੰਤ ਮਾਨ ਨੇ ਪਿੰਡ ਬਾਲੀਆਂ ਸਕੂਲ ਦੀ ਤਰਸਯੋਗ ਹਾਲਤ ਇਮਾਰਤ ਦਾ ਕੀਤਾ ਦੌਰਾ

ਅਧਿਆਪਕਾਂ ਨੇ ਮਾਨ ਅੱਗੇ ਰੱਖੀਆਂ ਸਕੂਲ ਦੀਆਂ ਸਮੱਸਿਆਵਾਂ

ਸ਼ੇਰਪੁਰ – ਲੋਕ ਸਭਾ ਹਲਕਾ ਸੰਗੁਰਰ ਤੋਂ ਮੈਂਬਰ ਪਾਰਮੀਲੈਂਟ ਭਗਵੰਤ ਮਾਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਲੀਆਂ-2 ਦੀ ਖਸਤਾਹਾਲ ਸਕੂਲ ਇਮਾਰਤ ਦੀ ਇਮਾਰਤ ਦਾ ਮੌਕਾ ਦੇਖਿਆ ਗਿਆ ਅਤੇ ਉਹਨਾਂ ਇਸ ਮੌਕੇ ਬੱਚਿਆ, ਸਕੂਲ ਸਟਾਫ ਅਤੇ ਸਕੂਲ ਮਨੈਜਮੈਂਟ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ। ਇਸ ਸਮੇਂ ਸਕੂਲ ਅਧਿਆਪਕ ਮੈਡਮ ਗੁਰਮੀਤ ਕੌਰ, ਮੈਡਮ ਪਰਮਿੰਦਰ ਕੌਰ ਸੰਗਰੂਰ, ਮੈਡਮ ਨਿਧੀ ਨੇ ਸ਼੍ਰੀ ਮਾਨ ਨੂੰ ਦੱਸਿਆਂ ਕਿ ਉਹਨਾਂ ਦੇ ਸਕੂਲ ਵਿੱਚ 100 ਦੇ ਕਰੀਬ ਨਿਰੋਲ ਐਸ.ਸੀ ਪਰਿਵਾਰਾਂ ਦੇ ਬੱਚੇ ਪ੍ਰੀ-ਨਰਸਰੀ ਤੋਂ ਲੈਕੇ ਪੰਜਵੀ ਕਲਾਸ ਤੱਕ ਪੜ੍ਹਦੇ ਹਨ। ਪਰ ਉਹਨਾਂ ਦਾ ਸਕੂਲ ਕਾਫੀ ਪੁਰਾਣਾ ਬਣਿਆ ਹੋਣ ਕਰਕੇ ਜਿੱਥੇ ਸਕੂਲ ਦੇ ਦੋ ਕਮਰਿਆਂ ਦੀਆਂ ਛੱਤਾਂ ਦੀ ਹਾਲਤ ਅਤੀ ਤਰਸਯੋਗ ਬਣੀ ਹੋਈ ਹੈ ਉੱਥੇ ਇਮਾਰਤ ਦਾ ਵੱਡਾ ਹਿੱਸਾ ਗਰਾਂਊਡ ਨਾਲੋਂ ਕਾਫੀ ਨੀਵਾਂ ਹੋ ਜਾਣ ਕਰਕੇ ਬਰਸਾਤਾਂ ਦੇ ਦਿਨਾਂ ਵਿੱਚ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ। ਜਿਸ ਕਰਕੇ ਸਕੂਲ ਸਟਾਫ ਤੇ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਧਿਆਪਕਾਵਾਂ ਨੇ ਸ਼੍ਰੀ ਮਾਨ ਦੇ ਧਿਆਨ ਵਿੱਚ ਲਿਆਦਾ ਕਿ ਸਕੂਲ ਵਿੱਚ ਬਾਥਰੂਮਾਂ ਦੀ ਵੱਡੀ ਸਮੱਸਿਆਂ ਹੈ ਜਿਸ ਕਰਕੇ ਸਟਾਫ ਸਮੇਤ ਬੱਚਿਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਤੋਂ ਇਲਾਵਾ ਸਕੂਲ ਦੀ ਚਾਰ ਦੀਵਾਰੀ ਵੀ ਕਿਸੇ ਸਮੇਂ ਡਿੱਗ ਸਕਦੀ ਹੈ, ਜਿਸ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਚਾਰਦੀਵਾਰੀ ਦੀਆਂ ਕੰਧਾਂ ਵਿੱਚ ਲੱਗੀਆਂ ਇੱਟਾ ਖੁਰ ਚੁੱਕੀਆਂ ਹਨ। ਮੈਡਮ ਗੁਰਮੀਤ ਕੌਰ, ਮੈਡਮ ਪਰਮਿੰਦਰ ਕੌਰ ਸੰਗਰੂਰ, ਮੈਡਮ ਨਿਧੀ, ਸਕੂਲ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਨੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪਾਸੋਂ ਮੰਗ ਕੀਤੀ ਕਿ ਸਕੂਲ ਵਿੱਚ 3 ਨਵੇਂ ਕਮਰਿਆਂ ਦੀ ਉਸਾਰੀ, ਚਾਰਦੀਵਾਰੀ ਦਾ ਮੁੜ ਨਿਰਮਾਣ ਕਰਨ, ਬਾਥਰੂਮ ਬਨਾਉਣ, ਸੜਕ ਵਾਲੇ ਗੇਂਟ ਤੋਂ ਸਕੂਲ ਦੇ ਕਮਰਿਆਂ ਤੱਕ ਇੰਟਰਲੌਕ ਟਾਇਲਾਂ ਪਾਉਣ, ਦੋ ਕਮਰਿਆਂ ਦੀ ਛੱਤਾਂ ਬਦਲਣ ਆਦਿ ਦਾ ਕੰਮ ਕਰਨ ਲਈ ਵੱਧ ਤੋਂ ਵੱਧ ਰਾਸ਼ੀ ਜਾਰੀ ਕੀਤੀ ਜਾਵੇ। ਸ਼੍ਰੀ ਮਾਨ ਨੇ ਸਕੂਲ ਅਧਿਆਪਕਾਂ ਵੱਲੋਂ ਰੱਖੀਆਂ ਮੰਗਾਂ ਨੂੰ ਧਿਆਨ ਨਾਲ ਸੁਣਦਿਆ ਵਿਸ਼ਵਾਸ ਦਿਵਾਇਆਂ ਕਿ ਜਲਦ ਹੀ ਸਕੂਲ ਦੀਆਂ ਸਾਰੀਆਂ ਮੁਸ਼ਕਲਾ ਦਾ ਹੱਲ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਉਹ ਸਿਹਤ, ਸਿੱਖਿਆਂ, ਲਾਇਬਰੇਰੀਆਂ, ਲੋਕਾਂ ਦੀ ਸੁਰੱਖਿਆ ਲਈ ਲੱਗ ਰਹੇ ਸੀਸੀਟੀਵੀ ਕੈਮਰਾਂ, ਸੋਲਰ ਲਾਇਟਾਂ, ਪਾਰਕਾਂ, ਖੇਡ ਸਟੇਡੀਅਮਾਂ ਆਦਿ ਦੇ ਨਿਰਮਾਣ ਲਈ ਆਪਣੇ ਫੰਡਾਂ ਦੀ ਹਮੇਸ਼ਾ ਵਰਤੋਂ ਕਰਦੇ ਹਨ, ਇਸ ਲਈ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਲੀਆਂ-2 ਦੀ ਨੁਹਾਰ ਬਦਲਣ ਲਈ ਪਹਿਲ ਦੇ ਆਧਾਰ ‘ਤੇ ਫੰਡ ਭੇਜਿਆ ਜਾਵੇਗਾ।