ਮੋਦੀ ਵੱਲੋਂ ਕੈਰੇਬਿਆਈ ਮੁਲਕਾਂ ਨੂੰ 1.40 ਕਰੋੜ ਡਾਲਰ ਦੀ ਗਰਾਂਟ
ਨਿਊਯਾਰਕ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਭਾਰਤ-ਕੈਰੀਕੌਮ ਆਗੂਆਂ ਦੇ ਪਹਿਲੇ ਸਿਖਰ ਸੰਮੇਲਨ ਦੌਰਾਨ ਕੈਰੇਬਿਆਈ ਮੁਲਕਾਂ ਦੇ ਵਿਕਾਸ ਪ੍ਰਾਜੈਕਟਾਂ ਲਈ 1.40 ਕਰੋੜ ਡਾਲਰ ਅਤੇ ਸੌਰ ਊਰਜਾ, ਨਵਿਆਉਣਯੋਗ ਊਰਜਾ ਤੇ ਵਾਤਾਵਰਨ ਸਬੰਧੀ ਕਾਰਜਾਂ ਲਈ 15 ਕਰੋੜ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਰੇਬਿਆਈ ਦੇਸ਼ਾਂ ਨਾਲ ਭਾਰਤ ਦੇ ਇਤਿਹਾਸਕ ਤੇ ਗਰਮਜੋਸ਼ੀ ਭਰੇ ਸਬੰਧਾਂ ਨੂੰ ਨਵੀਂ ਉਚਾਈ ਮਿਲੀ ਹੈ। ਸੇਂਟ ਲੂਸੀਆ ਤੇ ਪ੍ਰਧਾਨ ਮੰਤਰੀ ਤੇ ਕੈਰੀਕੌਮ ਦੇ ਮੌਜੂਦਾ ਪ੍ਰਧਾਨ ਐਲੇਨ ਚੈਸਟਨੈਟ ਇਸ ਪ੍ਰੋਗਰਾਮ ’ਚ ਸਹਿ-ਪ੍ਰਧਾਨ ਰਹੇ।






