April 23, 2026
#ਪੰਜਾਬ

ਪੁੱਕਾ ਨੇ ਕੇਂਦਰ ਸਰਕਾਰ ਤੋ 1400 ਦੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ

ਮੋਹਾਲੀ – ਪੰਜਾਬ ਅਨਏਡਿਡ ਕਾਲੇਜਿਜ਼ ਐਸੋਸਿਏਸ਼ਨ (ਪੁੱਕਾ) ਨੇ ਕੇਂਦਰ ਸਰਕਾਰ ਨੂੰ ਸਾਲ 2016–17 ਦੀ ਪੋਸਟ ਮੈਟਰਿਕ ਸਕਾਲਰਸ਼ਿਪ (ਪੀਐਮਐਸ) ਦੀ ਬਕਾਇਆ 415.60 ਕਰੌੜ ਦੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਹੈ। ਪੁੱਕਾ ਦੇ ਪ੍ਰਧਾਨ ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਸਾਲ 2017-18 ਦੇ 538 ਕਰੋੜ ਰੁਪਏ; ਸਾਲ 2018–19 ਦੇ 437.19 ਕਰੋੜ ਰੁਪਏ ਅਜੇ ਵੀ ਸਰਕਾਰ ਵਲ ਬਕਾਇਆ ਹਨ। ਕੇਂਦਰ ਸਰਕਾਰ ਵੱਲ ਬਕਾਇਆ ਰਾਸ਼ੀ ਦੇ ਕਾਰਣ ਪੰਜਾਬ ਦੇ ਕਾਲਜਾਂ ਵਿੱਚ ਵਿੱਤੀ ਸੰਕਟ ਪੈਦਾ ਹੋ ਗਿਆ ਹੈ। ਪੁੱਕਾ ਦੇ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਅਮਿਤ ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਕਾਲਜਾਂ ਦੀ ਤਿੰਨ ਸਾਲਾਂ ਤੋਂ ਵੱਧ ਦੀ ਬਕਾਇਆ ਰਾਸ਼ੀ ਜਾਰੀ ਨਹੀ ਹੋ ਜਾਂਦੀ ਤੱਦ ਤਕ ਕਾਲਜਾਂ ਦਾ ਬਣੇ ਰਹਿਣਾ ਮੁਸ਼ਿਕਲ ਹੋ ਜਾਵੇਗਾ। ਪੁੱਕਾ ਦੇ ਜਨਰਲ ਸੈਕਰੇਟਰੀ, ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਬਕਾਇਆ ਸਕਾਲਰਸ਼ਿਪ ਨਹੀ ਵੰਡੀ ਗਈ ਤਾਂ ਕਾਲਜ ਹੁਣ ਤੱਕ ਦੀ ਸਭ ਤੋ ਵੱਡੀ ਵਿੱਤੀ ਮੁਸੀਬਤ ਵਿੱਚ ਪੈ ਜਾਣਗੇ ਅਤੇ ਬਚ ਨਹੀ ਸਕਣਗੇ।ਪੁੱਕਾ ਦੇ ਵਿੱਤ ਸਕੱਤਰ ਸ਼੍ਰੀ ਅਸ਼ੋਕ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਪੀਐਮਐਸ ਸਕੀਮ 60Ñ40 ਸਕੀਮ ਦੇ ਅਧੀਨ ਆਵੇਗੀ ਜਦਕਿ ਪੰਜਾਬ ਸਰਕਾਰ ਨੇ ਕੇਂਦਰ ਦੇ ਪ੍ਰਸਤਾਵ ਨੂੰ ਨਾਮੰਜੂਰ ਕਰ ਦਿੱਤਾ ਹੈ । ਕੇਂਦਰ ਅਤੇ ਰਾਜ ਸਰਕਾਰ ਦਰਮਿਆਨ ਇਹ ਭੰਬਲਭੂਸਾ ਵਿਦਿਆਰਥੀਆਂ ਦੇ ਕੈਰੀਅਰ ਦੇ ਨਾਲ-ਨਾਲ ਕਾਲਜਾਂ ਤੇ ਵੀ ਮਾੜਾ ਅਸਰ ਪਾ ਸਕਦਾ ਹੈ।ਸ.ਗੁਰਫਤਿਹ ਗਿੱਲ, ਮੀਤ ਪ੍ਰਧਾਨ ਪ੍ਰਧਾਨ; ਗੁਰਕਿਰਤ ਸਿੰਘ, ਜੁਆਇੰਟ ਸੈਕਰੇਟਰੀ-1, ਸੀਏ ਰੇਨੂੰ ਅਰੌੜਾ, ਜੁਆਇੰਟ ਸੈਕਰੇਟਰੀ –2, ਮਿ.ਰਾਜੇਸ਼ ਗਰਗ, ਕੋਰਡੀਨੇਟਰ; ਬਠਿੰਡਾਂ; ਸੀਏ ਡਾ.ਮਨਮੋਹਨ ਗਰਗ, ਵਿੱਤ ਸੈਕਰੇਟਰੀ; ਮਾਨਵ ਧਵਨ, ਟ੍ਰਾਈਸਿਟੀ ਕੋਰਡੀਨੇਟਰ; ਚੈਰੀ ਗੋਇਲ, ਮਾਲਵਾ-1, ਕੋਰਡੀਨੇਟਰ, ਮੌਂਟੀ ਗਰਗ, ਮਾਲਵਾ–2, ਕੋਰਡੀਨੇਟਰ, ਡਾ.ਅਕਾਸ਼ਦੀਪ ਸਿੰਘ, ਮਾਝਾ ਕੋਰਡੀਨੇਟਰ ਅਤੇ ਮਿ.ਸੰਜੀਵ ਚੋਪੜਾ, ਦੁਆਬਾ ਕੋਰਡੀਨੇਟਰ ਆਦਿ ਨੇ ਵੀ ਕੇਂਦਰ ਨੂੰ ਫੰਡ ਜਾਰੀ ਕਰਨ ਦੀ ਮੰਗ ਕੀਤੀ।