ਅਮਰੀਕਾ ਵਲੋਂ ਉੱਤਰੀ ਕੋਰੀਆ ਦੇ ਮਿਜ਼ਾਇਲ ਪ੍ਰੀਖਣ ਦੀ ਪੁਸ਼ਟੀ
ਵਾਸ਼ਿੰਗਟਨ – ਅਮਰੀਕਾ ਨੇ ਪੁਸ਼ਟੀ ਕੀਤੀ ਹੈ ਕਿ ਉੱਤਰੀ ਕੋਰੀਆ ਨੇ ਹਾਲ ਹੀ ਵਿੱਚ ਸਮੁੰਦਰ ਆਧਾਰਿਤ ਪਲੇਟਫਾਰਮ ਤੋਂ ਮੱਧ ਦੂਰੀ ਤੱਕ ਮਾਤ ਪਾਉਣ ਵਾਲੀ ਮਿਜ਼ਾਇਲ ਦਾ ਪ੍ਰੀਖਣ ਕੀਤਾ ਸੀ| ਅਮਰੀਕਾ ਦੇ ਰੱਖਿਆ ਮੰਤਰਾਲੇ ਨੇ ‘ਜੁਆਇੰਟ ਚੀਫਸ ਆਫ ਸਟਾਫ’ ਦੇ ਬੁਲਾਰੇ ਕਰਨਲ ਪੈਟ੍ਰਿਕ ਰਾਇਡਰ ਨੇ ਕਿਹਾ ਕਿ ਸਾਡੀ ਜਾਣਕਾਰੀ ਮੁਤਾਬਕ ਉੱਤਰੀ ਕੋਰੀਆ ਨੇ ਮੱਧ ਦੂਰੀ ਤੱਕ ਮਾਤ ਪਾਉਣ ਵਾਲੀ ਬੈਲੀਸਟਿਕ ਮਿਜ਼ਾਇਲ ਦਾ ਜਾਪਾਨ ਸਾਗਰ ਵਿੱਚ ਪ੍ਰੀਖਣ ਕੀਤਾ ਸੀ ਅਤੇ ਇਸ ਮਿਜ਼ਾਇਲ ਦਾ ਪ੍ਰੀਖਣ ਸਮੁੰਦਰ ਆਧਾਰਿਤ ਪਲੇਟਫਾਰਮ ਤੋਂ ਕੀਤਾ ਗਿਆ ਸੀ|






