Skip to content

ਪ੍ਰਦੂਸ਼ਣ ਘਟਾਉਣ ਲਈ ਬਣੇਗੀ ਟਾਸਕ ਫੋਰਸ

Share this story

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਡੈਨਮਾਰਕ ਦੇ ਕੋਪੇਨਹੇਗਨ ’ਚ ਹੋਏ ‘ਸੀ 40 ਮੌਸਮ ਤਬਦੀਲੀ ਸੰਮੇਲਨ’ ਵਿਚ ਹਵਾ ਪ੍ਰਦੂਸ਼ਣ ਨਾਲ ਲੜਨ ਦੇ ਹੱਲ ਬਾਰੇ ਸੰਬੋਧਨ ਕੀਤਾ। ਉਨ੍ਹਾਂ ਪੈਰਿਸ ਦੀ ਮੇਅਰ ਐਨ ਹਿਡਲਗੋ, ਲਾਸ ਏਂਜਲਸ ਦੇ ਮੇਅਰ ਐਰਿਕ ਗਰੇਸੀਟੀ, ਕੋਪੇਨਹੇਗਨ ਦੇ ਲਾਰਡ ਮੇਅਰ ਜੇਨਸਨ, ਬਾਰਸੀਲੋਨਾ ਦੇ ਮੇਅਰ ਅਡਾ ਅਤੇ ਪੋਰਟਲੈਂਡ ਦੇ ਮੇਅਰ ਟੇਡ ਵ੍ਹੀਲਰ ਨਾਲ ਸਾਫ ਹਵਾ ਦੇ ਨਿਘਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਦਿੱਲੀ ਵਿਚ ਪ੍ਰਦੂਸ਼ਣ ਘਟਾਉਣ ਲਈ ਟਾਸਕ ਫੋਰਸ ਬਣਾਉਣ ਦਾ ਵੀ ਐਲਾਨ ਕੀਤਾ। ਵਿਦੇਸ਼ ਮੰਤਰਾਲੇ ਤੋਂ ਇਜਾਜ਼ਤ ਨਾ ਮਿਲਣ ਕਾਰਨ ਉਨ੍ਹਾਂ ਨੇ ਵੀਡੀਓ ਕਾਨਫਰੰਸ ਰਾਹੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰਦੂਸ਼ਣ ਦੇ ਹੱਲ ਲਈ ਪਿਛਲੇ ਚਾਰ ਸਾਲਾਂ ਵਿਚ ਚੁੱਕੇ ਗਏ ਮਹੱਤਵਪੂਰਨ ਕਦਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਵੱਲੋਂ ਮਿਲੇ ਸਹਿਯੋਗ ਬਾਰੇ ਦੱਸਿਆ। ਉਨ੍ਹਾਂ ਨੇ ਭਵਿੱਖ ਵਿਚ ਦਿੱਲੀ ਵਿਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਲਏ ਜਾਣ ਵਾਲੇ ਫੈਸਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਕੋਪੇਨਹੇਗਨ ਆਉਣਾ ਚਾਹੁੰਦੇ ਸਨ ਪਰ ਕਿਸੇ ਕਾਰਨ ਕਰਕੇ ਉਹ ਉਥੇ ਨਹੀਂ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ ‘ਸੀ-40’ ਵੱਲੋਂ ਕਲੀਨ ਏਅਰ ਸਿਟੀ ਦੇ ਤੌਰ ’ਤੇ ਚੁਣੇ ਗਏ 35 ਸ਼ਹਿਰਾਂ ’ਚੋਂ ਦਿੱਲੀ ਇੱਕ ਹੈ। ਉਨ੍ਹਾਂ ਦੱਸਿਆ ਕਿ ਅੱਜ ਦਿੱਲੀ ਨੇ ਪ੍ਰਦੂਸ਼ਣ ਨੂੰ 25 ਪ੍ਰਤੀਸ਼ਤ ਤੱਕ ਘਟਾ ਦਿੱਤਾ ਹੈ। ਪਹਿਲਾਂ ਦਿੱਲੀ ਪ੍ਰਦੂਸ਼ਣ ਨਾਲ ਲੜ ਰਹੀ ਸੀ। ਸੜਕਾਂ ਤੋਂ ਵਾਹਨ ਅੱਧੇ ਘਟਾ ਦਿੱਤੇ। ਡੀਜ਼ਲ ਵਾਹਨ ਥਰਮਲ ਅਤੇ ਕੋਲਾ ਅਧਾਰਤ ਪਾਵਰ ਪਲਾਂਟ ਬੰਦ ਹੋ ਗਏ, ਉਦਯੋਗ ਸੀਐੱਨਜੀ ਅਧਾਰਤ ਸੀ, ਉਸ ਨੂੰ ਇਸ ਦਾ ਮੁਆਵਜ਼ਾ ਦਿੱਤਾ ਗਿਆ, ਜਿਸ ਕਾਰਨ ਉਦਯੋਗਿਕ ਪ੍ਰਦੂਸ਼ਣ ਘੱਟ ਹੋਇਆ। ਪਹਿਲਾਂ ਦਿੱਲੀ ਵਿੱਚ ਬਿਜਲੀ ਕੱਟ ਸੀ, ਦੋ ਸਾਲਾਂ ਵਿੱਚ, ਬਿਜਲੀ ਪ੍ਰਣਾਲੀ ਦੀ ਮੁਰੰਮਤ ਹੋਈ, ਜਿਸ ਕਾਰਨ 24 ਘੰਟੇ ਬਿਜਲੀ ਬਿਨਾਂ ਕੱਟੇ ਚਾਲੂ ਕੀਤੀ ਗਈ। ਇਸ ਨਾਲ ਅੱਧਾ ਮਿਲੀਅਨ ਜਨਰੇਟਰ ਬੰਦ ਹੋ ਗਏ। ਇਸ ਸਭ ਨਾਲ ਪ੍ਰਦੂਸ਼ਣ ਕਿਸੇ ਹਦ ਤੱਕ ਘੱਟ ਹੋ ਗਿਆ।

Share this story
WRITTEN BY

BREAKING