Skip to content

ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

Share this story

ਮੁੰਬਈ – ਅਮਿਤਾਭ ਬਚਨ ਨੂੰ ਅੱਜ ਉਨ੍ਹਾਂ ਦੇ 77ਵੇਂ ਜਨਮ ਦਿਨ ਮੌਕੇ ਫ਼ਿਲਮ ਸਨਅਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਮੁਬਾਰਕਬਾਦ ਦਿੱਤੀ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਭਾਰਤੀ ਸਿਨੇਮਾ ਦੇ ‘ਐਂਗਰੀ ਯੰਗਮੈਨ’ ਵਜੋਂ ਜਾਣੇ ਜਾਂਦੇ ਮੈਗਾਸਟਾਰ ਬੱਚਨ ਨੇ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ। ਅਮਿਤਾਭ ਨੂੰ ਹੁਣ ਤੱਕ ਚਾਰ ਕੌਮੀ ਸਨਮਾਨ ਤੇ 15 ਫ਼ਿਲਮਫੇਅਰ ਸਨਮਾਨ ਮਿਲ ਚੁੱਕੇ ਹਨ। ਪਿਛਲੇ ਮਹੀਨੇ ਉਨ੍ਹਾਂ ਨੂੰ ਸਾਲ 2018 ਦਾ ਦਾਦਾਸਾਹੇਬ ਫਾਲਕੇ ਪੁਰਸਕਾਰ ਵੀ ਦਿੱਤਾ ਗਿਆ ਹੈ। ਰਾਜਕੁਮਾਰ ਰਾਓ ਨੇ ਬੱਚਨ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਤੁਲਨਾ ਗੁਰੂ ਦਰੋਣਾਚਾਰੀਆ ਨਾਲ ਕੀਤੀ ਤੇ ਲਿਖਿਆ ਕਿ ਉਨ੍ਹਾਂ ਤੋਂ ਪ੍ਰੇਰਣਾ ਮਿਲਦੀ ਹੈ। ਫਰਹਾਨ ਅਖ਼ਤਰ ਨੇ ਲਿਖਿਆ ‘ਹੈਪੀ ਬਰਥਡੇਅ ਅਮਿਤ ਅੰਕਲ, ਬਹੁਤ ਸਾਰਾ ਪਿਆਰ’। ਲਤਾ ਮੰਗੇਸ਼ਕਰ ਨੇ ਵੀ ਟਵੀਟ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਅਮਿਤਾਭ ਬੱਚਨ ਨੂੰ ਮੁਬਾਰਕਾਂ ਦੇਣ ਵਾਲਿਆਂ ਵਿਚ ਅਨੁਸ਼ਕਾ ਸ਼ਰਮਾ, ਅਨਿਲ ਕਪੂਰ, ਸ਼ਿਲਪਾ ਸ਼ੈੱਟੀ, ਪ੍ਰਸੂਨ ਜੋਸ਼ੀ ਤੇ ਹੋਰ ਸ਼ਾਮਲ ਸਨ।

Share this story
WRITTEN BY

BREAKING