April 28, 2026
#ਭਾਰਤ

ਧਾਰਾ 370 ਰਾਜ ਠਾਕਰੇ ਵੱਲੋਂ ਭਾਜਪਾ ਦੀ ਆਲੋਚਨਾ

ਥਾਣੇ – ਵਿਧਾਨ ਸਭਾ ਚੋਣਾਂ ’ਚ ਧਾਰਾ 370 ਦਾ ਮੁੱਦਾ ਉਠਾਏ ਜਾਣ ’ਤੇ ਭਾਜਪਾ ਆਗੂਆਂ ਦੀ ਆਲੋਚਨਾ ਕਰਦਿਆਂ ਮਹਾਰਾਸ਼ਟਰ ਨਵਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੇ ਭਗਵਾਂ ਪਾਰਟੀ ਨੂੰ ਸਵਾਲ ਕੀਤਾ ਕਿ ਉਹ ਕਿਸਾਨ ਖੁਦਕੁਸ਼ੀਆਂ ਅਤੇ ਸੜਕਾਂ ਦੀ ਮਾੜੀ ਹਾਲਤ ਜਿਹੇ ਮੁੱਦਿਆਂ ਬਾਰੇ ਖਾਮੋਸ਼ ਕਿਉਂ ਹੈ। ਉਨ੍ਹਾਂ ਕਿਹਾ ਕਿ ਹੁਕਮਰਾਨ ਭਾਜਪਾ ਅਜਿਹੇ ਮੁੱਦੇ ਉਭਾਰ ਰਹੀ ਹੈ ਜਿਨ੍ਹਾਂ ਦਾ ਮਹਾਰਾਸ਼ਟਰ ਚੋਣਾਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਰਾਜ ਨੇ ਕਿਹਾ ਕਿ ਜਦੋਂ ਉਨ੍ਹਾਂ ਬਿਹਾਰ ਅਤੇ ਯੂਪੀ ਦੇ ਲੋਕਾਂ ਦਾ ਮੁੰਬਈ ’ਚ ਵਿਰੋਧ ਕੀਤਾ ਸੀ ਤਾਂ ਬਹੁਤ ਰੌਲਾ ਪਾਇਆ ਗਿਆ ਸੀ ਪਰ ਜਦੋਂ 20 ਹਜ਼ਾਰ ਤੋਂ ਵੱਧ ਬਿਹਾਰ ਅਤੇ ਯੂਪੀ ਦੇ ਲੋਕਾਂ ਨੂੰ ਗੁਜਰਾਤ ’ਚੋਂ ਕੱਢ ਦਿੱਤਾ ਗਿਆ ਤਾਂ ਕੋਈ ਵੀ ਨਹੀਂ ਬੋਲਿਆ।