April 29, 2026
#ਖੇਡਾਂ

ਮੁਕਾਬਲੇ ਤੋਂ ਚਾਰ ਦਿਨ ਬਾਅਦ ਮੁੱਕੇਬਾਜ਼ ਪੈਟ੍ਰਿਕ ਡੇ ਦੀ ਮੌਤ

ਸ਼ਿਕਾਗੋ – ਮੁੱਕੇਬਾਜ਼ ਪੈਟ੍ਰਿਕ ਡੇ ਦੀ ਚਾਰਲਸ ਕੋਨਵੇਲ ਖਿਲਾਫ ਮੁਕਾਬਲੇ ਦੇ ਦੌਰਾਨ ਸਿਰ ਤੇ ਸੱਟ ਲੱਗਣ ਦੇ ਚਾਰ ਦਿਨ ਬਾਅਦ ਅੱਜ ਮੌਤ ਹੋ ਗਈ| ਪ੍ਰਮੋਟਰ ਲੋਊ ਡਿਬੇਲਾ ਨੇ ਕਿਹਾ ਕਿ ਪੈਟ੍ਰਿਕ ਡੇ ਨੇ ਨਾਰਥਵੈਸਟਰਨ ਮੈਮੋਰੀਅਲ ਹਸਪਤਾਨ ਵਿੱਚ ਆਖ਼ਰੀ ਸਾਹ ਲਿਆ| ਉਹ 27 ਸਾਲ ਦੇ ਸਨ| ਡਿਬੇਲਾ ਨੇ ਆਪਣੀ ਵੈਬਸਾਈਟ ਤੇ ਬਿਆਨ ਵਿੱਚ ਕਿਹਾ, ”ਉਨ੍ਹਾਂ ਦੇ ਪਰਿਵਾਰਕ ਮੈਂਬਰ, ਕਰੀਬੀ ਦੋਸਤ ਅਤੇ ਮੁੱਕੇਬਾਜ਼ੀ ਟੀਮ ਦੇ ਮੈਂਬਰ ਉਸ ਸਮੇਂ ਉਨ੍ਹਾਂ ਦੇ ਨਾਲ ਸਨ| ਉਹ ਇਕ ਪੁੱਤਰ, ਭਰਾ ਅਤੇ ਅਨੇਕਾਂ ਵਿਅਕਤੀਆਂ ਦਾ ਬਹੁਤ ਚੰਗਾ ਦੋਸਤ ਸੀ|” ਪੈਟ੍ਰਿਕ ਵਿਨਟ੍ਰਸਟ ਐਰੇਨਾ ਵਿੱਚ ਦਸਵੇਂ ਰਾਊਂਡ ਵਿੱਚ ਨਾਕਆਊਟ ਹੋ ਗਏ| ਉਦੋਂ ਉਨ੍ਹਾਂ ਦੇ ਸਿਰ ਵਿੱਚ ਸੱਟ ਲਗ ਗਈ ਸੀ ਅਤੇ ਉਨ੍ਹਾਂ ਨੂੰ ਸਟ੍ਰੈਚਰ ਤੇ ਰਿੰਗ ਤੋਂ ਬਾਹਰ ਲਿਜਾਇਆ ਗਿਆ ਸੀ| ਇਸ ਤੋਂ ਬਾਅਦ ਉਨ੍ਹਾਂ ਦੇ ਦਿਮਾਗ ਦਾ ਆਪਰੇਸ਼ਨ ਕੀਤਾ ਗਿਆ ਸੀ|