ਇਜ਼ਰਾਇਲੀ ਫੌਜ ਨਾਲ ਮੁਕਾਬਲੇ ਵਿੱਚ ਹੋਏ18 ਫਿਲਸਤੀਨੀ ਨਾਗਰਿਕ ਜ਼ਖਮੀ
ਗਾਜ਼ਾ – ਉੱਤਰੀ ਵੈਸਟ ਬੈਂਕ ਦੇ ਨੇਬਲੁਸ ਸ਼ਹਿਰ ਵਿੱਚ ਇਜ਼ਰਾਇਲੀ ਡਿਫੈਂਸ ਫੋਰਸਜ਼ (ਆਈ. ਡੀ. ਐਫ.) ਨਾਲ ਹੋਈਆਂ ਝੜਪਾਂ ਵਿੱਚ ਘੱਟ ਤੋਂ ਘੱਟ 18 ਫਿਲਤਸਤੀਨੀ ਨਾਗਰਿਕ ਜ਼ਖਮੀ ਹੋ ਗਏ| ਫਿਲਸਤੀਨੀ ਰੈਡ ਕ੍ਰਿਸੈਂਟ ਸੋਸਾਇਟੀ’ ਦੇ ਪ੍ਰਤੀਨਿਧੀ ਇਰਬ ਵੁਕਾਹਾ ਨੇ ਅੱਜ ਇਹ ਜਾਣਕਾਰੀ ਦਿੱਤੀ| ਇਰਬ ਵੁਕਾਹਾ ਨੇ ਦੱਸਿਆ,”ਨੇਬਲਸ ਸ਼ਹਿਰ ਵਿੱਚ ਇਜ਼ਰਾਇਲੀ ਫੌਜ ਨਾਲ ਹੋਈਆਂ ਝੜਪਾਂ ਵਿੱਚ ਘੱਟ ਤੋਂ ਘੱਟ 18 ਫਿਲਸਤੀਨੀ ਨਾਗਰਿਕ ਜ਼ਖਮੀ ਹੋ ਗਏ|”ਉਨ੍ਹਾਂ ਦੱਸਿਆ ਕਿ ਇਹ ਝੜਪਾਂ ਉਸ ਸਮੇਂ ਹੋਈਆਂ ਜਦ ਆਈ. ਡੀ. ਐਫ. ਨਾਲ ਇਜ਼ਰਾਇਲੀ ਨਾਗਰਿਕ ਵੈਸਟ ਬੈਂਕ ਇਲਾਕੇਵਿੱਚ ਪੁੱਜੇ| ਜ਼ਿਕਰਯੋਗ ਹੈ ਕਿ ਫਿਲਸਤੀਨ ਅਤੇ ਇਜ਼ਰਾਇਲ ਵਿਚਕਾਰ ਦਹਾਕਿਆਂ ਤੋਂ ਸੰਘਰਸ਼ ਚੱਲਦਾ ਆ ਰਿਹਾ ਹੈ| ਇਜ਼ਰਾਇਲ ਵੈਸਟ ਬੈਂਕ ਇਲਾਕੇ ਅਤੇ ਗਾਜ਼ਾ ਪੱਟੀ ਤੇ ਫਿਲਸਤੀਨ ਦੀ ਖੁਦਮੁਖਤਿਆਰੀ ਮੰਨਣ ਤੋਂ ਲਗਾਤਾਰ ਇਨਕਾਰ ਕਰਦਾ ਹੈ| ਇਨ੍ਹਾਂ ਦੋਹਾਂ ਖੇਤਰਾਂ ਵਿੱਚ ਕੁੱਝ ਹਿੱਸਿਆਂ ਤੇ ਅੰਸ਼ਿਕ ਰੂਪ ਨਾਲ ਇਜ਼ਰਾਇਲ ਦਾ ਕਬਜ਼ਾ ਹੈ|






