April 29, 2026
#ਪ੍ਰਮੁੱਖ ਖ਼ਬਰਾਂ #ਭਾਰਤ

ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਕੌਮਾਂਤਰੀ ਮੁੱਦਾ ਨਾ ਬਣਾਏ ਕਾਂਗਰਸ : ਰਾਜਨਾਥ ਸਿੰਘ

ਭਿਵਾਨੀ – ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਿਵਾਨੀ ਅਤੇ ਮਹੇਂਦਰਗੜ੍ਹ ਵਿੱਚ ਜਨਸਭਾ ਨੂੰ ਸੰਬੋਧਨ ਕੀਤਾ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ| ਉਨ੍ਹਾਂ ਨੇ ਕਿਹਾ ਕਿ ਧਾਰਾ 370 ਹਟਾਉਣਾ ਅਤੇ ਜੰਮੂ-ਕਸ਼ਮੀਰ ਦਾ ਮਸਲਾ ਦੇਸ਼ ਦਾ ਅੰਦਰੂਨੀ ਮਾਮਲਾ ਹੈ| ਕਾਂਗਰਸ ਇਸ ਨੂੰ ਕੌਮਾਂਤਰੀ ਮਸਲਾ ਬਣਾਉਣ ਵਿੱਚ ਕਿਉਂ ਜੁਟੀ ਹੈ| ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਨਹੀਂ ਕਿਉਂ ਮਿਰਚੀ ਲੱਗ ਗਈ, ਜਦੋਂ ਕਿ ਜਨਹਿੱਤ ਵਿੱਚ ਇਹ ਕੰਮ ਕੀਤਾ ਗਿਆ ਹੈ ਅਤੇ ਇਸ ਨਾਲ ਵਿਕਾਸ ਦੇ ਕਈ ਰਸਤੇ ਖੁੱਲ੍ਹੇ ਹਨ| ਭਾਜਪਾ ਨੇ ਉਹ ਕੰਮ ਕੀਤਾ, ਜੋ ਕਾਂਗਰਸ ਕਦੇ ਨਹੀਂ ਕਰ ਸਕੀ| ਜੇਕਰ ਕਾਂਗਰਸ ਸੱਚੀ ਦੇਸ਼ ਦਾ ਭਲਾ ਚਾਹੁੰਦੀ ਹੈ, ਇਸ ਫੈਸਲੇ ਤੋਂ ਖੁਸ਼ ਹੋਣਾ ਚਾਹੀਦਾ|