April 29, 2026
#ਭਾਰਤ

ਦਿੱਲੀ ਵਿੱਚ ਹੋਏ ਪੁਲੀਸ ਮੁਕਾਬਲੇ ਦੌਰਾਨ ਇਨਾਮੀ ਬਦਮਾਸ਼ ਪ੍ਰਿੰਸ ਗ੍ਰਿਫਤਾਰ

ਨਵੀਂ ਦਿੱਲੀ – ਦਿੱਲੀ ਪੁਲੀਸ ਦੀ ਵਿਸ਼ੇਸ਼ ਸੈਲ ਨੇ ਅੱਜ ਤੜਕੇ ਇੱਥੇ ਮੁਕਾਬਲੇ ਤੋਂ ਬਾਅਦ ਤੇਵਤੀਆ ਗਿਰੋਹ ਦੇ ਸਰਗਨਾ ਅਤੇ ਇਨਾਮੀ ਬਦਮਾਸ਼ ਪ੍ਰਿੰਸ ਤੇਵਤੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ| ਪੁਲੀਸ ਅਨੁਸਾਰ ਦਵਾਰਕਾ ਮੈਟਰੋ ਸਟੇਸ਼ਨ ਕੋਲ ਸਵੇਰੇ 5.20 ਵਜੇ ਤੇਵਤੀਆ ਗਿਰੋਹ ਦੇ ਸਗਰਨਾ ਪ੍ਰਿੰਸ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਉਸ ਦੇ ਗਿਰੋਹ ਦਾ ਇਕ ਹੋਰ ਮੈਂਬਰ ਪ੍ਰਮੋਦ ਫਰਾਰ ਹੋ ਗਿਆ| ਇਸ ਦੌਰਾਨ 13 ਰਾਊਂਡ ਗੋਲੀਆਂ ਚਲਾਈਆਂ ਗਈਆਂ| ਹਾਲ ਹੀ ਵਿੱਚ ਤੇਵਤੀਆ ਗੈਂਗ ਨੇ ਨੰਦੂ ਗਿਰੋਹ ਨਾਲ ਹੱਥ ਮਿਲਾਇਆ ਹੈ| ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਅੱਧਾ ਦਰਜਨ ਤੋਂ ਵਧ ਮਾਮਲਿਆਂ ਦੇ ਦੋਸ਼ੀ ਪ੍ਰਿੰਸ ਨੇ ਆਪਣੀ ਪੈਰੋਲ ਤੋੜੀ ਸੀ| ਪੁਲੀਸ ਨੇ ਕਿਹਾ ਕਿ ਉਹ ਦੱਖਣ ਦਿੱਲੀ ਵਿੱਚ ਜ਼ਬਰਨ ਵਸੂਲੀ ਗਿਰੋਹ ਚਲਾਉਣ ਵਿੱਚ ਵੀ ਸ਼ਾਮਲ ਹੈ| ਮੁਕਾਬਲੇ ਦੌਰਾਨ ਚਲਾਈਆਂ ਗਈਆਂ 13 ਗੋਲੀਆਂ ਵਿੱਚੋਂ, 5 ਰਾਊਂਡ ਦੋਸ਼ੀ ਲੋਕਾਂ ਨੇ ਚਲਾਈਆਂ, ਜਦੋਂ ਕਿ 8 ਰਾਊਂਡ ਪੁਲੀਸ ਨੇ ਫਾਇਰ ਕੀਤੇ| ਪ੍ਰਮੋਦ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ ਅਤੇ ਪੁਲੀਸ ਉਸ ਦੀ ਤਲਾਸ਼ ਕਰ ਰਹੀ ਹੈ, ਜਦੋਂ ਕਿ ਪ੍ਰਿੰਸ ਨੂੰ ਹਸਪਤਾਲ ਲਿਜਾਇਆ ਗਿਆ ਹੈ, ਕਿਉਂਕਿ ਉਸ ਦੇ ਪੈਰ ਤੇ ਸੱਟ ਲੱਗੀ ਹੈ|