April 27, 2026
#ਦੇਸ਼ ਦੁਨੀਆਂ

ਜੈੱਫ ਬੇਜ਼ੋਸ ਨਹੀਂ ਸਗੋਂ ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਸ਼ਖਸ

ਐਮਾਜ਼ੋਨ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈੱਫ ਬੇਜ਼ੋਸ ਹੁਣ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨਹੀਂ ਹਨ। ਉਨ੍ਹਾਂ ਦੀ ਕੰਪਨੀ ਦੇ ਤੀਜੇ ਤਿਮਾਹੀ ‘ਚ ਖਰਾਬ ਪ੍ਰਦਰਸ਼ਨ ਦੇ ਚੱਲਦੇ ਉਨ੍ਹਾਂ ਦੇ ਸਟਾਕਸ ਦੇ ਮੁੱਲ ‘ਚ 7 ਅਰਬ ਡਾਲਰ ਦੀ ਕਮੀ ਆਈ ਹੈ, ਲਿਹਾਜ਼ਾ ਇਹ ਖਿਤਾਬ ਬੇਜ਼ੋਸ ਦੇ ਨਾਂ ਨਹੀਂ ਰਿਹਾ। ਉਨ੍ਹਾਂ ਦੀ ਥਾਂ ਇਕ ਵਾਰ ਫਿਰ ਤੋਂ ਬਿਲ ਗੇਟਸ ਨੇ ਲੈ ਲਈ ਹੈ। ਵੀਰਵਾਰ ਨੂੰ ਐਮਾਜ਼ੋਨ ਦੇ ਸ਼ੇਅਰਾਂ ‘ਚ 7 ਫੀਸਦੀ ਦੀ ਗਿਰਾਵਟ ਆਈ, ਜਿਸ ਨਾਲ ਬੇਜ਼ੋਸ਼ ਦੀ ਜਾਇਦਾਦ 103.9 ਬਿਲੀਅਨ ਤੋਂ ਘੱਟ ਹੋ ਗਈ। ਵਰਤਮਾਨ ‘ਚ ਮਾਇਕ੍ਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਦੀ ਜਾਇਦਾਦ ਦੀ ਕੀਮਤ 105.7 ਬਿਲੀਅਨ ਡਾਲਰ ਹੈ। ਬੇਜ਼ੋਸ ਨੇ ਸਾਲ 2018 ‘ਚ ਗੇਟਸ ਦੇ 24 ਸਾਲ ਤੱਕ ਇਸ ਦੇ ਅਮੀਰ ਆਦਮੀ ਬਣੇ ਰਹਿਣ ਦੇ ਰਿਕਾਰਡ ਨੂੰ ਤੋੜ ਦਿੱਤਾ ਸੀ ਅਤੇ 160 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਉਹ ਧਰਤੀ ਦੇ ਸਭ ਤੋਂ ਅਮੀਰ ਸ਼ਖਸ ਬਣ ਗਏ ਸਨ।ਫੋਬਰਸ ਦੀ ਰਿਪੋਰਟ ਮੁਤਾਬਕ, ਤੀਜੀ ਤਿਮਾਹੀ ‘ਚ ਐਮਾਜ਼ੋਨ ਦੀ ਕਮਾਈ ‘ਚ 26 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜੋ ਸਾਲ 2017 ਦੇ ਬਾਅਦ ਤੋਂ ਇਸ ਦੇ ਪਹਿਲੇ ਫਾਇਦੇ ‘ਚ ਕਮੀ ਹੈ। ਬਾਅਦ ਦੇ ਘੰਟਿਆਂ ਦੇ ਕਾਰੋਬਾਰ ‘ਚ ਐਮਾਜ਼ੋਨ ਦੇ ਸ਼ੇਅਰ ਦਾ ਮੁੱਲ 9 ਫੀਸਦੀ ਡਿੱਗ ਕੇ 1,624 ਡਾਲਰ ਪ੍ਰਤੀ ਸ਼ੇਅਰ ਹੋ ਗਿਆ। ਸਾਲ 1987 ‘ਚ ਫੋਬਰਸ ਦੀ ਪਹਿਲੀ ਅਰਬਪਤੀ ਲਿਸਟ ‘ਚ ਪਹਿਲੀ ਵਾਰ 1.25 ਅਰਬ ਡਾਲਰ ਦੀ ਕੁਲ ਜਾਇਦਾਦ ਦੇ ਨਾਲ ਗੇਟਸ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਐਲਾਨੇ ਗਏ ਸਨ। ਉਥੇ ਹੀ ਬੇਜ਼ੋਸ ਪਹਿਲੀ ਵਾਰ 1998 ‘ਚ ਫੋਬਰਸ ਦੇ ਸਭ ਤੋਂ ਅਮੀਰ 400 ਅਮਰੀਕੀਆਂ ਦੀ ਲਿਸਟ ‘ਚ ਸ਼ਾਮਲ ਹੋਏ ਸਨ।