Skip to content

ਮੈਨੂੰ ਹਮੇਸ਼ਾ ਦਿੱਲੀ ਦੀ ਯਾਦ ਸਤਾਉਂਦੀ ਰਹਿੰਦੀ ਹੈ: ਸ਼ਾਹਰੁਖ ਖਾਨ

Share this story

ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦਾ ਮੰਨਣਾ ਹੈ ਕਿ ਲੋਕਾਂ ਨੂੰ ਸੁਫ਼ਨਿਆਂ ਦੀ ਤਾਕਤ ’ਤੇ ਭਰੋਸਾ ਕਰਨਾ ਚਾਹੀਦਾ ਹੈ, ਜਿਵੇਂ ਕਿ ਉਸ ਨੇ ਕੀਤਾ। ਦਿੱਲੀ ਦੇ ਜੰਮਪਲ 53 ਸਾਲਾ ਇਸ ਅਦਾਕਾਰ ਦਾ ਕਹਿਣਾ ਹੈ ਕਿ ਉਸ ਨੂੰ ਹਮੇਸ਼ਾਂ ਆਪਣੇ ਸ਼ਹਿਰ ਦੀ ਯਾਦ ਸਤਾਉਂਦੀ ਰਹਿੰਦੀ ਹੈ। ਉਹ ਅੱਜ ਸ਼ਹਿਰ ਦੇ ਮਸ਼ਹੂਰ ਸਿਨੇਮਾ ਕੰਪਲੈਕਸ ਪੀਵੀਆਰ ਅਨੂਪਮ ਦੇ ਬੰਦ ਹੋਣ ਮੌਕੇ ਪਹੁੰਚਿਆ ਸੀ। ਜ਼ਿਕਰਯੋਗ ਹੈ ਕਿ ਦੇਸ਼ ਦਾ ਪਹਿਲਾ ਮਲਟੀਪਲੈਕਸ ਪੀਵੀਆਰ ਅਨੂਪਮ ਵੀਰਵਾਰ ਰਾਤ ਨਵੀਨੀਕਰਨ ਵਾਸਤੇ ਬੰਦ ਹੋ ਗਿਆ।ਇਸ ਮੌਕੇ ਗੱਲਬਾਤ ਦੌਰਾਨ ਸ਼ਾਹਰੁਖ ਖਾਨ ਨੇ ਕਿਹਾ, ‘‘ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਤੁਸੀਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਕਿ ਤੁਹਾਡੇ ਨਾਲ ਹੋਣਗੀਆਂ ਅਤੇ ਉਹ ਤੁਹਾਡੀ ਜ਼ਿੰਦਗੀ ਦੀਆਂ ਸਭ ਤੋਂ ਵਧੀਆ ਚੀਜ਼ਾਂ ਹੁੰਦੀਆਂ ਹਨ। ਮੈਂ ਦਿਖਾਵਾ ਨਹੀਂ ਕਰਨਾ ਚਾਹੁੰਦਾ ਪਰ ਮੈਂ ਹਕੀਕਤ ’ਚ ਉਹ ਸੁਫ਼ਨਾ ਹਾਂ ਜੋ ਸੱਚ ਹੋਇਆ। ਮੈਂ ਇਕ ਹੇਠਲੇ ਮੱਧਮ ਵਰਗ ਪਰਿਵਾਰ ਦਾ ਲੜਕਾ ਸੀ ਜੋ ਬਿਨਾ ਮਾਪਿਆਂ ਦੇ ਮਾਇਆ ਨਗਰੀ ਪਹੁੰਚਿਆ ਅਤੇ ਇਕ ਅਦਾਕਾਰ ਬਣਿਆ। ਦੁਨੀਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਇਹ ਸਿਰਫ਼ ਸੁਫ਼ਨਿਆਂ ’ਚ ਹੁੰਦਾ ਹੈ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ।

Share this story
WRITTEN BY

BREAKING