April 24, 2026
#ਖੇਡਾਂ

ਰੌਬਿਨ ਉਥੱਪਾ ਦੀ ਟੀਮ ਤੇ ਮੈਚ ਫਿਕਸਿੰਗ ਦਾ ਇਲਜਾਮ, ਕੋਚ ਤੇ ਬੱਲੇਬਾਜ਼ ਨੂੰ ਕੀਤਾ ਗ੍ਰਿਫਤਾਰ

ਨਵੀਂ ਦਿੱਲੀ – ਆਈ. ਪੀ. ਐਲ. ਦੀ ਤਰਜ ਤੇ ਫ੍ਰੈਂਚਾਈਜ਼ੀ ਬੇਸਡ ਲੀਗ ਕੇ. ਪੀ. ਐਲ. ਪਿਛਲੇ ਕੁਝ ਸਮੇਂ ਤੋਂ ਫਿਕਸਿੰਗ ਕਾਰਨ ਚਰਚਾ ਵਿੱਚ ਬਣੀ ਹੋਈ ਹੈ| ਭਾਰਤੀ ਸਿਤਾਰਿਆਂ ਨਾਲ ਸਜੀ ਕਰਨਾਟਕ ਪ੍ਰੀਮੀਅਰ ਲੀਗ ਨੂੰ ਵੀ ਸਪਾਟ ਫਿਕਸਿੰਗ ਨੇ ਆਪਣੇ ਲਪੇਟੇ ਵਿੱਚ ਘੇਰ ਲਿਆ ਹੈ| ਜਿਸ ਤੋਂ ਬਾਅਦ ਹੁਣ ਵੱਡੀ ਖਬਰ ਆਈ ਹੈ ਕਿ ਹੁਬਲੀ ਟਾਈਗਰਸ ਦੇ ਵਿਕਟਕੀਪਰ ਬੱਲੇਬਾਜ਼ ਐਮ. ਵਿਸ਼ਵਨਾਥਨ ਅਤੇ ਬੈਂਗਲੁਰੂ ਬਲਾਸਟਰਸ ਦੇ ਗੇਂਦਬਾਜ਼ੀ ਕੋਚ ਵੀਨੂ ਪ੍ਰਸ਼ਾਦ ਨੂੰ 2018 ਕੇ. ਪੀ. ਐਲ. ਦੇ ਸੀਜ਼ਨ ਵਿਚ ਸੱਟੇਬਾਜੀ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿਚ ਬੈਂਗਲੁਰੂ ਕ੍ਰਾਈਮ ਬ੍ਰਾਂਚ ਯੂਨਿਟ ਨੇ ਗ੍ਰਿਫਤਾਰ ਕਰ ਲਿਆ ਹੈ| 2008 ਸੀਜ਼ਨ ਵਿਚ ਕਰਨਾਟਕ ਵੱਲੋਂ ਫਰਸਟ ਕਲਾਸ ਕ੍ਰਿਕਟ ਖੇਡਣ ਵਾਲੇ 33 ਸਾਲਾ ਵੀਨੂ ਤੇ ਵੀ ਸੱਟੇਬਾਜ਼ੀ ਵਿਚ ਸ਼ਾਮਿਲ ਹੋਣ ਦਾ ਦੋਸ਼ ਲੱਗਾ ਹੈ| ਉੱਥੇ ਹੀ 39 ਸਾਲਾ ਵਿਸ਼ਵਨਾਥਨ ਪਿਛਲੇ 20 ਸਾਲਾਂ ਤੋਂ ਕਲੱਬ ਸਰਕਿਟ ਵਿਚ ਸਰਗਰਮ ਹਨ| ਦੋਵਾਂ ਤੇ 2018 ਵਿਚ ਬੈਂਗਲੁਰੂ ਬਲਾਸਟਰਸ ਅਤੇ ਬੇਲਾਗਵੀ ਪੈਂਥਰਸ ਵਿਚਾਲੇ ਖੇਡੇ ਗਏ ਕੇ. ਪੀ. ਐਲ. ਮੈਚ ਵਿਚ ਸੱਟੇਬਾਜ਼ੀ ਕਰਨ ਦਾ ਦੋਸ਼ ਲੱਗਾ ਹੈ| ਪਿਛਲੇ ਸੀਜ਼ਨ ਵਿਚ ਵਿਸ਼ਵਨਾਥਨ ਬਲਾਸਟਰਸ ਵੱਲੋਂ ਮੈਦਾਨ ਤੇ ਉੱਤਰੇ ਸੀ ਅਤੇ ਟੀਮ ਅਗਵਾਈ ਰੌਬਿਨ ਉਥੱਪਾ ਕਰ ਰਹੇ ਸੀ| ਜਿੱਥੇ ਵਿਸ਼ਵਨਾਥਨ ਤੇ ਖਰਾਬ ਪ੍ਰਦਰਸ਼ਨ ਕਰਨ ਲਈ ਬੁਕੀ ਤੋਂ 5 ਲੱਖ ਰੁਪਏ ਲੈਣ ਦਾ ਦੋਸ਼ ਹੈ ਉੱਥੇ ਹੀ ਪੁਲੀਸ ਨੇ ਦੋਸ਼ ਲਗਾਇਆ ਹੈ ਕਿ ਵਿਸ਼ਵਨਾਥਨ ਨੇ ਉਸ ਮੈਚ ਵਿੱਚ ਸਲੋਅ ਬੱਲੇਬਾਜ਼ੀ ਕੀਤੀ ਸੀ| ਹਾਲਾਂਕਿ ਅਧਿਕਾਰਤ ਸਕੋਰਬੋਰਡ ਮੁਤਾਬਕ ਉਸ ਨੇ 26 ਗੇਂਦਾਂ ਤੇ 46 ਦੌੜਾਂ ਬਣਾਈਆਂ ਸਨ ਅਤੇ ਰੌਬਿਨ ਉਥੱਪਾ ਦੀ ਅਗਵਾਈ ਵਾਲੀ ਬਲਾਸਟਰਸ ਨੇ 67 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ|ਇਸ ਟੀਮ ਤੇ ਅਜੇ ਜਾਂਚ ਜਾਰੀ ਹੈ| ਜੁਆਈਂਟ ਪੁਲਸ ਕਮਿਸ਼ਨਰ ਸੰਦੀਪ ਪਾਟਿਲ ਨੇ ਜਾਣਕੀਰੀ ਦਿੱਤੀ ਹੈ ਕਿ ਕੁਝ ਹੋਰ ਬੁੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਹਾਲਾਂਕਿ ਪੁਲਸ ਨੇ ਵੀਨੂੰ ਪ੍ਰਸ਼ਾਦ ਦੀ ਭੂਮਿਕਾ ਬਾਰੇ ਕੁਝ ਜ਼ਿਆਦਾ ਨਹੀਂ ਦੱਸਿਆ|