ਕਿਸਾਨਾ ਦੇ ਢਿੱਡ ਤੇ ਲੱਤ ਮਾਰ ਕੇ ਜੇਬਾਂ ਭਰ ਰਹੀ ਹੈ ਭਾਜਪਾ : ਪ੍ਰਿਅੰਕਾ
ਨਵੀਂ ਦਿੱਲੀ – ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿਚ ਗੰਨਾ ਕਿਸਾਨਾਂ ਦੇ ਬਕਾਏ ਨੂੰ ਲੈ ਕੇ ਅੱਜ ਭਾਜਪਾ ਸਰਕਾਰ ਤੇ ਨਿਸ਼ਾਨਾ ਵਿੰਨ੍ਹਿਆ| ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਸਰਕਾਰ ਕਿਸਾਨਾਂ ਦੇ ਢਿੱਡ ਤੇ ਲੱਤ ਮਾਰ ਕੇ ਆਪਣੇ ਦੋਸਤਾਂ ਦੀ ਜੇਬ ਭਰ ਰਹੀ ਹੈ| ਪ੍ਰਿਅੰਕਾ ਨੇ ਟਵੀਟ ਕਰ ਕੇ ਦਾਅਵਾ ਕੀਤਾ, ”ਸੰਸਦ ਤੋਂ ਇੰਡੀਆ ਗੇਟ ਤਕ ਦਿੱਲੀ ਦੇ ਸਭ ਤੋਂ ਮਸ਼ਹੂਰ, ਖੂਬਸੂਰਤ, ਇਤਿਹਾਸਕ ਥਾਵਾਂ ਨੂੰ ‘ਸੁੰਦਰ’ ਬਣਾਉਣ ਦਾ ਇਕ ਗੁਜਰਾਤੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਅਤੇ ਸਰਕਾਰ ਦਾ ਅਨੁਮਾਨਤ ਖਰਚਾ 12,450 ਕਰੋੜ ਰੁਪਏ ਹੈ|” ਪ੍ਰਿਅੰਕਾ ਨੇ ਕਿਹਾ, ”ਉੱਤਰ ਪ੍ਰਦੇਸ਼ ਦੇ ਗੰਨਾ ਕਿਸਾਨਾਂ ਦਾ ਬਕਾਇਆ 7,000 ਕਰੋੜ ਰੁਪਏ ਹੈ| ਭਾਜਪਾ ਸਰਕਾਰ ਹੋਸ਼ ਖੁਹ ਰਹੀ ਹੈ| ਉਨ੍ਹਾਂ ਕਿਹਾ ਕਿ ਜਿਸ ਦਿਨ ਦੇਸ਼ ਦਾ ਕਿਸਾਨ ਜਾਗੇਗਾ, ਉਸ ਦਿਨ ਤੋਂ ਸਾਵਧਾਨ| ਉਹ ਦਿਨ ਆਵੇਗਾ|






