April 25, 2026
#ਭਾਰਤ

ਕਮਲੇਸ਼ ਤਿਵਾੜੀ ਦੇ ਕਤਲ ਤੋਂ ਬਾਅਦ ਉਸਦੀ ਪਤਨੀ ਬਣੀ ਹਿੰਦੂ ਸਮਾਜ ਪਾਰਟੀ ਦੀ ਪ੍ਰਧਾਨ

ਲਖਨਊ – ਕਮਲੇਸ਼ ਤਿਵਾੜੀ ਦੇ ਕਤਲ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਕਿਰਨ ਤਿਵਾੜੀ ਹਿੰਦੂ ਸਮਾਜ ਪਾਰਟੀ ਦੀ ਪ੍ਰਧਾਨ ਬਣੀ ਹੈ| ਪ੍ਰਧਾਨ ਬਣਨ ਤੋਂ ਬਾਅਦ ਅੱਜ ਕਿਰਨ ਤਿਵਾੜੀ ਲਖਨਊ ਪ੍ਰੈਸ ਕਲੱਬ ਵਿੱਚ ਦੁਪਹਿਰ 2 ਵਜੇ ਉਹ ਪ੍ਰੈਸ ਕਾਨਫਰੰਸ ਕਰੇਗੀ| ਇਸ ਵਿੱਚ ਹਿੰਦੂ ਸਮਾਜ ਪਾਰਟੀ ਦੇ ਜਨਰਲ ਸਕੱਤਰ ਰਾਜੇਸ਼ ਮਣੀ ਤ੍ਰਿਪਾਠੀ ਵੀ ਮੌਜੂਦ ਰਹਿਣਗੇ| ਜ਼ਿਕਰਯੋਗ ਹੈ ਕਿ ਕਮਲੇਸ਼ ਤਿਵਾੜੀ ਦਾ ਬੀਤੀ 18 ਅਕਤੂਬਰ ਨੂੰ ਲਖਨਊ ਸਥਿਤ ਉਨ੍ਹਾਂ ਦੇ ਘਰ ਵਿੱਚ ਜਾ ਕੇ ਕਤਲ ਕਰ ਦਿੱਤਾ ਗਿਆ ਸੀ| 2 ਦੋਸ਼ੀਆਂ ਅਸ਼ਫਾਕ ਅਤੇ ਮੋਈਨੁਦੀਨ ਨੇ ਗਲਾ ਵੱਢ ਕੇ ਅਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ| ਕਮਲੇਸ਼ ਤਿਵਾੜੀ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨਾਲ ਮੁਲਾਕਾਤ ਕੀਤੀ ਸੀ| ਜਿਸ ਵਿੱਚ ਉਨ੍ਹਾਂ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ| ਮੁੱਖ ਮੰਤਰੀ ਯੋਗੀ ਨੇ ਪਰਿਵਾਰ ਵਾਲਿਆਂ ਨੂੰ 15 ਲੱਖ ਰੁਪਏ ਦੀ ਆਰਥਿਕ ਮਦਦ ਅਤੇ ਉਨ੍ਹਾਂ ਲਈ ਸੀਤਾਪੁਰ ਵਿੱਚ ਘਰ ਬਣਵਾਉਣ ਦਾ ਐਲਾਨ ਕੀਤਾ ਸੀ| ਨਾਲ ਹੀ ਉਨ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਦੋਸ਼ੀਆਂ ਵਿਰੁੱਧ ਫਾਸਟ ਟਰੈਕ ਕੋਰਟ ਵਿੱਚ ਸੁਣਵਾਈ ਕਰਵਾਉਣ ਦੀ ਵਿਵਸਥਾ ਕਰਵਾਉਣ ਤੇ ਵਿਚਾਰ ਕੀਤਾ ਜਾਵੇਗਾ|