ਰਾਜਸਥਾਨ ਵਿੱਚ ਅਚਾਨਕ ਫੁੱਟਪਾਥ ਧੱਸਣ ਕਾਰਨ 2 ਵਿਅਕਤੀ ਜ਼ਖਮੀ
ਨਵੀਂ ਦਿੱਲੀ – ਰਾਜਸਥਾਨ ਵਿੱਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸਨੂੰ ਦੇਖ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ| ਦਰਅਸਲ ਰਾਜਸਥਾਨ ਦੇ ਸਿਰੋਹੀ ਸ਼ਹਿਰ ਵਿੱਚ ਨਾਲੇ ਦੇ ਉੱਪਰ ਬਣਿਆ ਇੱਕ ਫੁੱਟਪਾਥ ਅਚਾਨਕ ਧੱਸ ਗਿਆ| ਇਸ ਹਾਦਸੇ ਦੌਰਾਨ ਬਾਈਕ ਸਵਾਰ ਸਮੇਤ 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ| ਮੌਕੇ ਤੇ ਪਹੁੰਚੀ ਪੁਲੀਸ ਨੇ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ| ਇਹ ਹਾਦਸਾ ਸੀ. ਸੀ. ਟੀ. ਵੀ ਕੈਮਰੇ ਵਿੱਚ ਕੈਦ ਹੋ ਗਿਆ| ਜਿਕਰਯੋਗ ਹੈ ਕਿ ਫੁੱਟਪਾਥ ਦੇ ਨਾਲ ਬਣੀ ਦੁਕਾਨ ਵਿੱਚੋਂ ਇੱਕ ਵਿਅਕਤੀ ਬਾਹਰ ਨਿਕਲਦਾ ਹੈ ਅਤੇ ਜਦੋਂ ਉਹ ਫੁੱਟਪਾਥ ਤੇ ਪਹੁੰਚਦਾ ਹੈ ਤਾਂ ਅਚਾਨਕ ਫੁੱਟਪਾਥ ਜਮੀਨ ਵਿੱਚ ਧੱਸ ਜਾਂਦਾ ਹੈ| ਹਾਦਸੇ ਵਾਲੇ ਸਥਾਨ ਦੇ ਨੇੜੇ ਮੌਜੂਦ ਲੋਕ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ|






